ਬਾਬਾ ਬਕਾਲਾ ਸਾਹਿਬ, 4 ਸਤੰਬਰ (ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਨੌਰੰਗਪੁਰ (ਬੁਤਾਲਾ) ਦੀ ਪੰਚਾਇਤ ਵਲੋਂ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਮੱਦੇਨਜ਼ਰ ਪਿੰਡ ਦੀ ਡਰੇਨ ਦੀ ਦੂਸਰੀ ਵਾਰ ਸਫਾਈ ਕਰਵਾਈ ਗਈ | ਇਸ ਮੌਕੇ ਸਰਪੰਚ ਸੋਹਣ ਸਿੰਘ ਨੌਰੰਗਪੁਰ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਡਰੇਨ ਵਿਚ ਪਾਣੀ ਭਰ ਜਾਣ ਕਾਰਨ ਪਾਣੀ ਲੋੋਕਾਂ ਦੇ ਘਰਾਂ ਤੱਕ ਮਾਰ ਕਰ ਰਿਹਾ ਸੀ, ਜਿਸ ਕਾਰਨ ਪੰਚਾਇਤ ਵਲੋਂ ਡਰੇਨ ਦੀ ਦੂਸਰੀ ਵਾਰ ਸਫਾਈ ਕਰਵਾਈ ਗਈ ਹੈ | ਇਸ ਮੌਕੇ ਮੈਂਬਰ ਬਲਦੇਵ ਸਿੰਘ, ਸਰਬਜੀਤ ਕੌਰ, ਲਖਵਿੰਦਰ ਸਿੰਘ, ਤਿ੍ਪਤਾ, ਬਲਵਿੰਦਰ ਸਿੰਘ, ਗਗਨ, ਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |