12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

5 ਨੂੰ ਸੰਕਲਪ ਦਿਵਸ ਵਜੋਂ ਤਸਲੀਮ ਕਰਾਉਣ ਅਤੇ ਬੁੰਗਾ ਰੰਘਰੇਟਿਆਂ ਦੇ ਮੁੱਦੇ 'ਤੇ ਕੀਤੀ ਚਰਚਾ

Ad Position 21
No active advertisement
ਅਜੀਤ ਡੈਸਕ 05-09-2025
ਚੌਕ ਮਹਿਤਾ, 4 ਸਤੰਬਰ (ਜਗਦੀਸ਼ ਸਿੰਘ ਬਮਰਾਹ)-5 ਸਤੰਬਰ ਨੂੰ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਕਲਪ ਦਿਵਸ ਵਜੋਂ ਵਿਕਸਤ ਕਰਨ ਲਈ ਅੱਜ ਮਹਿਤਾ ਚੌਕ ਵਿਖੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਬਾਬਾ ਮੇਜਰ ਸਿਘ ਸੋਢੀ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਦੋਵਾਂ ਨੇ ਪੰਥਕ ਵਿਚਾਰਾਂ ਕਰਨ ਅਤੇ ਖਾਸ ਕਰਕੇ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸਕ ਦਿਵਸ ਮੌਕੇ ਚੇਤਨਾ ਮਾਰਚ ਦਿਵਸ ਜੋ ਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦਾ ਹੈ, ਨੂੰ ਸੰਕਲਪ ਦਿਵਸ ਵਜੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਸਲੀਮ ਕਰਾਉਣ ਲਈ ਸਤਨਾਮ ਸਿੰਘ ਗਿੱਲ ਨੇ ਟੀਮ ਸਮੇਤ ਸ਼੍ਰੋਮਣੀ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜਥੇ. ਬਾਬਾ ਮੇਜਰ ਸਿੰਘ ਸੋਢੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਇਲਾਵਾ ਬੁੰਗਾ ਰੰਘਰੇਟਿਆਂ ਨੂੰ ਢਾਹੁਣ ਅਤੇ ਮੁੜ ਉਸਾਰੀ ਦੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਪਾਸੋਂ ਪ੍ਰਾਪਤ ਕਰਨ ਲਈ ਚਾਰਾਜੋਈ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਮਿਲਨ ਸਿੰਘ ਗਿੱਲ, ਅੰਮਿ੍ਤ ਪਾਲ ਸਿੰਘ ਕਲਿਆਣ, ਅੰਮਿ੍ਤਪਾਲ ਸਿੰਘ ਸ਼ਾਹਪੁਰ, ਪੀ. ਏ. ਗੁਰਪ੍ਰੀਤ ਸਿੰਘ ਖਾਲਸਾ, ਮਹਿਕਦੀਪ ਸਿੰਘ ਜੋਧੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਪਦਾਰਥਾਂ ਦੇ ਲਗਾਏ ਲੰਗਰ ਅਗਲੀ ਖ਼ਬਰ ਹੜ੍ਹਾਂ ਦੇ ਮੱਦੇਨਜ਼ਰ ਨੌਰੰਗਪੁਰ ਪੰਚਾਇਤ ਨੇ ਡਰੇਨ ਦੀ ਦੂਸਰੀ ਵਾਰ ਸਫਾਈ ਕਰਵਾਈ <br/>
Ad Position 24