12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਪਦਾਰਥਾਂ ਦੇ ਲਗਾਏ ਲੰਗਰ

Ad Position 21
No active advertisement
ਅਜੀਤ ਡੈਸਕ 05-09-2025

ਜੈਂਤੀਪੁਰ, 4 ਸਤੰਬਰ (ਭੁਪਿੰਦਰ ਸਿੰਘ ਗਿੱਲ)-ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਉੱਘੇ ਸਮਾਜ ਸੇਵੀ ਨਿਸ਼ਾਨ ਸਿੰਘ ਸਰਹਾਲਾ ਦੇ ਉਦਮਾ ਸਦਕਾ ਤੇ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਐਤਕੀ ਵੀਂ ਤਲਵੰਡੀ ਮੌੜ 'ਤੇ ਸੰਗਤਾਂ ਲਈ ਫਰੂਟ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਸਮਾਜ ਸੇਵੀ ਨਿਸ਼ਾਨ ਸਿੰਘ ਸਰਹਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਬਚਾਉਆਣਾ ਪਿੰਡ ਵਰਪਾਲ ਤੋਂ ਸਲਾਨਾ ਯਾਤਰਾ ਜਥੇਦਾਰ ਕੁਲਵੰਤ ਸਿੰਘ ਪੰਡੋਰੀ ਮਹਿਮਾ ਦੀ ਅਗਵਾਈ ਵਿਚ ਸੌ ਦੇ ਕਰੀਬ ਬੱਸਾਂ ਅਤੇ ਕਾਰਾਂ ਦੇ ਵੱਡੇ ਕਾਫਲੇ ਦੇ ਰੂਪ ਵਿਚ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਈ ਸੀ, ਤਲਵੰਡੀ ਮੌੜ 'ਤੇ ਪੁੱਜਣ ਤੇ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਨਿਸ਼ਾਨ ਸਿੰਘ ਸਰਹਾਲਾ ਤੋਂ ਇਲਾਵਾ ਮਨਪ੍ਰੀਤ ਸਿੰਘ ਪਾਖਰਪੁਰ, ਕਿਰਪਾਲ ਸਿੰਘ ਪਾਖਰਪੁਰ , ਪਿ੍ੰਸ ਖੈੜੇ , ਹਰਪਾਲ ਸਿੰਘ ਮੁਗੋਸੋਹੀ, ਜੋਬਨਜੀਤ ਸਿੰਘ, ਗੁਰਪਿੰਦਰ ਸਿੰਘ, ਖੁਸ਼ਪ੍ਰੀਤ ਸਿੰਘ ਸਰਹਾਲਾ, ਦਵਿੰਦਰ ਸਿੰਘ, ਸਰਹਾਲਾ, ਸਰਪੰਚ ਗੁਰਭੇਜ ਸਿੰਘ ਸੋਨਾ, ਲਾਡਾ ਤਲਵੰਡੀ ਲਾਲੀ ਤਲਵੰਡੀ, ਧਰਮਿੰਦਰ ਸਿੰਘ, ਪਾਖਰਪੁਰ, ਦਿਲਸ਼ੇਰ ਸਿੰਘ ਸੁਲਤਾਨਵਿੰਡ, ਖੁਸ਼ਦਿਲ ਸਿੰਘ, ਅੰਮਿ੍ਤ ਸਿੰਘ ਸੇਖ਼ੂਪੁਰ, ਜੱਸ ਢਡਿਆਲਾ, ਜਰਮਨਜੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਹਿਸੀਲਦਾਰ ਇੰਦਰਜੀਤ ਕੌਰ ਨੇ ਗੁਰਦੁਆਰਾ ਸੁਧਾਰ ਪੁਰੀ 'ਚ ਧੀਆਂ ਦੇ ਵਿਆਹ ਮੌਕੇ ਦਿੱਤਾ ਅਸ਼ੀਰਵਾਦ <br/> ਅਗਲੀ ਖ਼ਬਰ 5 ਨੂੰ ਸੰਕਲਪ ਦਿਵਸ ਵਜੋਂ ਤਸਲੀਮ ਕਰਾਉਣ ਅਤੇ ਬੁੰਗਾ ਰੰਘਰੇਟਿਆਂ ਦੇ ਮੁੱਦੇ 'ਤੇ ਕੀਤੀ ਚਰਚਾ
Ad Position 24