12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਾਬਾ ਮੇਹਰ ਸ਼ਾਹ ਦੀ ਯਾਦ ਵਿਚ ਹੋਣ ਵਾਲਾ ਸੱਭਿਆਚਾਰਕ ਮੇਲਾ ਰੱਦ, ਸੰਬੰਧਿਤ ਰਾਸ਼ੀ ਹੜ੍ਹ ਪੀੜਤਾਂ ਲਈ ਭੇਜੀ ਜਾਵੇਗੀ-ਗੁਰਦੀਪ ਸਿੰਘ

Ad Position 21
No active advertisement
ਅਜੀਤ ਡੈਸਕ 05-09-2025
ਰਈਆ, 4 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬਾਬਾ ਮੇਹਰ ਸ਼ਾਹ ਜੀ ਸੋਸ਼ਲ ਐਂਡ ਵੈਲਫੇਅਰ ਟਰਸਟ ਰਈਆ ਦੀ ਮੀਟਿੰਗ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਜਿੰਦਰ ਕਾਲੀਆ, ਤਰਸੇਮ ਲਾਲ ਸੇਮੀ ਵਾਈਸ ਪ੍ਰਧਾਨ, ਬਲਦੇਵ ਸਿੰਘ ਕਾਕਾ, ਮਲਕੀਤ ਸਿੰਘ ਮੀਕਾ, ਜਤਿੰਦਰ ਰਿੰਕੂ, ਬਾਬਾ ਕਾਲਾ, ਜਗਪ੍ਰੀਤ ਸਿੰਘ, ਮਾਸਟਰ ਕਰਨਦੀਪ ਸਿੰਘ, ਹਰਜੀਤ ਸਿੰਘ ਪੁਰਬਾ, ਅਸ਼ੋਕ ਕੁਮਾਰ, ਸੁਰਿੰਦਰ ਕਟਾਰੀਆ, ਸੁਰਜੀਤ ਸਿੰਘ, ਸ਼ੀਤਲ ਸਿੰਘ, ਭਗਵੰਤ ਸਿੰਘ ਭੋਲਾ, ਸੋਨੀ, ਗਾਮਾ, ਤਾਰਾ ਸਿੰਘ ਸ਼ਿੰਦੂ, ਬਾਬਾ ਬਲਵੰਤ ਸਿੰਘ, ਦੇਬਾ ਮਿਸਤਰੀ, ਬਾਬਾ ਪੱਪੀ ਅਤੇ ਸਨੀਲ ਕੁਮਾਰ ਸ਼ਾਮਿਲ ਹੋਏ | ਮੀਟਿੰਗ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ 6 ਸਤੰਬਰ ਨੂੰ ਹੋ ਰਿਹਾ ਸਭਿਆਚਾਰਕ ਮੇਲਾ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਪਹਿਲਾਂ ਦੀ ਤਰ੍ਹਾਂ ਹੀ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਬੋਵਾਲ ਤੋਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ 'ਆਪ' ਵਿਧਾਇਕਾ ਜੀਵਨਜੋਤ ਕੌਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 'ਇਕ ਪਰਿਵਾਰ ਮੈਂ ਜ਼ਿੰਮੇਵਾਰ' ਮੁਹਿੰਮ ਦਾ ਆਗਾਜ਼
Ad Position 24