12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਬਾਬੋਵਾਲ ਤੋਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 05-09-2025
ਟਾਹਲੀ ਸਾਹਿਬ, 4 ਸਤੰਬਰ (ਵਿਨੋਦ ਭੀਲੋਵਾਲ)-ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸਜਾਏ ਜਾਣ ਵਾਲੇ ਜਾਗਿ੍ਤੀ ਚੇਤਨਾ ਮਾਰਚ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਗਿਆ | ਜਿਸ ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਹਲਕਾ ਮਜੀਠਾ ਦੀ ਵਿਧਾਇਕਾ ਬੀਬਾ ਗਨੀਵ ਕੌਰ ਹਾਜ਼ਰੀ ਭਰਨ ਲਈ ਸਾਮਿਲ ਹੋਏ | ਪਿੰਡ ਬਾਬੋਵਾਲ ਤੋਂ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਸ਼ਾਮ 6 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਤਪ ਅਸਥਾਨ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹਜਾਰਾਂ ਦੀਆਂ ਸੰਗਤਾਂ ਨਾਲ ਪਹੁੰਚਕੇ ਨਤਮਸਤਕ ਹੋਵੇਗਾ | ਇਸ ਮੌਕੇ ਸਾਬਕਾ ਸਰਪੰਚ ਮੰਗਲ ਸਿੰਘ ਬਾਬੋਵਾਲ, ਪੀ.ਏ. ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਰਵੀ ਬਾਬੋਵਾਲ, ਸਰਬਜੀਤ ਸਿੰਘ ਸੁਪਾਰੀਵਿੰਡ, ਹਰਪਾਲ ਸਿੰਘ ਫੱਤੂਭੀਲਾ, ਰੁਪਿੰਦਰਜੀਤ ਸਿੰਘ ਗਾਂਧੀ, ਬਾਬਾ ਬਲਵਿੰਦਰ ਸਿੰਘ ਕੈਰੋਂਨੰਗਲ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਸੱਕੀ ਨਾਲੇ ਦਾ ਪਾਣੀ ਘਰਾਂ 'ਚ ਵੜਿਆ ਅਗਲੀ ਖ਼ਬਰ ਬਾਬਾ ਮੇਹਰ ਸ਼ਾਹ ਦੀ ਯਾਦ ਵਿਚ ਹੋਣ ਵਾਲਾ ਸੱਭਿਆਚਾਰਕ ਮੇਲਾ ਰੱਦ, ਸੰਬੰਧਿਤ ਰਾਸ਼ੀ ਹੜ੍ਹ ਪੀੜਤਾਂ ਲਈ ਭੇਜੀ ਜਾਵੇਗੀ-ਗੁਰ...
Ad Position 24