12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਸੱਕੀ ਨਾਲੇ ਦਾ ਪਾਣੀ ਘਰਾਂ 'ਚ ਵੜਿਆ

Ad Position 21
No active advertisement
ਅਜੀਤ ਡੈਸਕ 05-09-2025
ਚੋਗਾਵਾਂ, 4 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਸੱਕੀ ਨਾਲੇ ਦੇ ਪਾਣੀ ਵਿਚ ਭਾਰੀ ਉਛਾਲ ਆਉਣ ਕਰਕੇ ਪਿੰਡਾਂ ਦੀਆਂ ਫ਼ਸਲਾਂ ਦੇ ਨਾਲ-ਨਾਲ ਘਰ ਵੀ ਡੁੱਬਣੇ ਸ਼ੁਰੂ ਹੋ ਗਏ ਹਨ | ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਸਰਹੱਦੀ ਪਿੰਡ ਭੱਗੂਪੁਰ ਬੇਟ ਦੇ ਮੈਂਬਰ ਲਾਹੌਰਾ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਪੈ ਰਿਹਾ ਭਾਰੀ ਮੀਂਹ ਅਤੇ ਅਤੇ ਪਿੰਡ ਮੋਹਲੇਕੇ ਤੋਂ ਸੱਕੀ ਨਾਲੇ ਦੇ ਪਾਣੀ ਵਿਚ ਭਾਰੀ ਉਛਾਲ ਆਉਣ ਕਰਕੇ ਪਿੰਡ ਦੀਆਂ ਫ਼ਸਲਾਂ, ਹਰਾ ਚਾਰਾ, ਸਬਜ਼ੀਆਂ ਡੁੱਬ ਕੇ ਤਬਾਹ ਹੋ ਗਈਆਂ ਸਨ, ਉੱਥੇ ਹੀ ਪਿੰਡ ਦੀ ਫਿਰਨੀ ਵਿਚ ਪਾਣੀ ਆਣ ਕਾਰਨ ਲੋਕਾਂ ਦੇ ਘਰ ਪਾਣੀ ਵਿਚ ਡੁੱਬ ਰਹੇ ਹਨ | ਗਲੀ ਵਿੱਚ ਚਾਰ ਤੋਂ ਅੱਠ ਫੁੱਟ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ | ਲੋਕਾਂ ਦੇ ਘਰਾਂ ਨੂੰ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ ਹਨ | ਪਰ ਦੁੱਖ ਦੀ ਗੱਲ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ | ਉਨ੍ਹਾਂ ਜ਼ਿਲ੍ਹੇ ਦੀ ਡੀ. ਸੀ. ਤੋਂ ਮੰਗ ਕੀਤੀ ਕਿ ਪਿੰਡ ਦੇ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਵੇ ਪਸ਼ੂਆਂ ਲਈ ਚਾਰਾ ਤੇ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦਾ ਪਾਣੀ ਘਟਣ ਅਤੇ ਮੌਸਮ ਸਾਫ ਹੁੰਦਿਆਂ ਹੀ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਗਿਰਦਾਵਾਰੀ ਦਾ ਕੰਮ ਕੀਤਾ ਜਾਵੇਗਾ ਸ਼... ਅਗਲੀ ਖ਼ਬਰ ਪਿੰਡ ਬਾਬੋਵਾਲ ਤੋਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ
Ad Position 24