ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)-ਕਸਬਾ ਚਵਿੰਡਾ ਦੇਵੀ ਦੇ ਸਥਿਤ ਇਤਿਹਾਸਕ ਮਾਤਾ ਮੰਦਰ ਚਾਮੁੰਡਾ ਦੇਵੀ ਵਿਖੇ ਇਸ ਵਾਰ ਅੱਸੂ ਦੇ ਮਹੀਨੇ ਦਿਨ ਮੰਗਲਵਾਰ, ਬੁੱਧਵਾਰ, ਵੀਰਵਾਰ ਨੂੰ ਤਿੰਨ ਰੋਜਾ ਇਤਿਹਾਸਕ ਮੇਲਾ ਸ਼ੁਰੂ ਹੋ ਰਿਹਾ ਹੈ | ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ | ਅੱਸੂ ਮਹੀਨੇ ਦੇ ਸ਼ੁੱਭ ਨਵਰਾਤਰਿਆਂ ਦੇ ਤਿਉਹਾਰ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹੁੰਮ ਹੁਮਾ ਕੇ ਮਾਤਾ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਰਹੀਆਂ ਹਨ ਅਤੇ 30 ਸਤੰਬਰ ਦਿਨ ਮੰਗਲਵਾਰ ਨੂੰ ਮਾਤਾ ਜੀ ਦੀ ਅਸ਼ਟਮੀ ਦਾ ਇਤਿਹਾਸਕ ਮੇਲਾ ਲੱਗੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਡਤ ਅੰਮਿ੍ਤ ਵਾਜਪਾਈ, ਪਵਨ ਸੁਪਰਵਾਈਜ਼ਰ, ਲਵਜੀਤ ਸਿੰਘ ਲਵ ਅਕਾਊਾਟੈਂਟ ਨੇ ਦੱਸਿਆ ਕਿ ਤਿੰਨ ਰੋਜ਼ਾ ਚੱਲਣ ਵਾਲੇ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਇਸ ਮੌਕੇ ਜੁਗਰਾਜ ਸਿੰਘ, ਪੰਡਿਤ ਰਾਜ ਪੰਡਿਤ ਗੋਲੂ, ਪੰਡਿਤ ਭਰਤ ਲਾਲ, ਪੰਡਿਤ ਪਵਨ ਆਦਿ ਹਾਜ਼ਰ ਸਨ |