ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਸੀ . ਸੀ . ਟੀ . ਵੀ . ਕੈਮਰਾ ਚੋਰੀ
ਚਵਿੰਡਾ ਦੇਵੀ, 8 ਸਤੰਬਰ (ਸਤਪਾਲ ਸਿੰਘ ਢੱਡੇ)–ਸਥਾਨਕ ਕਸਬੇ ਤੋਂ ਨਜਦੀਕੀ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਹਿਰਦੇ ਰਾਮ (ਬਲਾਕ ਮਜੀਠਾ-2) ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਵਿਚ ਲੱਗੇ ਸੀ. ਸੀ.
ਚਵਿੰਡਾ ਦੇਵੀ, 8 ਸਤੰਬਰ (ਸਤਪਾਲ ਸਿੰਘ ਢੱਡੇ)–ਸਥਾਨਕ ਕਸਬੇ ਤੋਂ ਨਜਦੀਕੀ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਹਿਰਦੇ ਰਾਮ (ਬਲਾਕ ਮਜੀਠਾ-2) ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਵਿਚ ਲੱਗੇ ਸੀ. ਸੀ.ਟੀ.ਵੀ. ਕੈਮਰੇ ਨੂੰ ਚੋਰੀ ਕਰਕੇ ਲੈ ਗਏ ਜਦੋਂ ਕਿ ਸਕੂਲ ਦੇ ਇੰਚਾਰਜ ਕਮ ਮੁੱਖ ਅਧਿਆਪਕ ਮਨਜੀਤ ਸਿੰਘ ਸਕੂਲ ਆਇਆ ਤਾਂ ਉਨ੍ਹਾਂ ਆ ਕੇ ਵੇਖਿਆ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਸਨ ਅਤੇ ਲੱਗੇ ਹੋਏ ਕੈਮਰਿਆਂ ਵਿਚੋਂ ਇਕ ਕੈਮਰਾ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਸਕੂਲ ਦੇ ਮੁੱਖ ਅਧਿਆਪਕ ਵਲੋਂ ਪੁਲਿਸ ਚੌਕੀ ਚਵਿੰਡਾ ਦੇਵੀ ਵਿਖੇ ਚੋਰੀ ਸੰਬੰਧੀ ਦਰਖਾਸਤ ਦਿੱਤੀ ਗਈ। ਇਸ ਉਪਰੰਤ ਪੁਲਿਸ ਨੇ ਮੌਕਾ ਵੇਖ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 08ਏਐਸਆਰ106 ਸਰਕਾਰੀ ਐਲੀਮੈਟਰੀ ਸਕੂਲ ਕੋਟ ਹਿਰਦੇ ਰਾਮ ਵਿਖੇ ਚੋਰਾਂ ਵਲੋਂ ਕਮਰੇ ਦਾ ਤੋੜਿਆ ਹੋਇਆ ਤਾਲਾ। ਤਸਵੀਰ : ਸਤਪਾਲ ਸਿੰਘ ਢੱਡੇ