ਨਵਾਂ ਪਿੰਡ, 23 ਸਤੰਬਰ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੌਹਲ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਵਿਸ਼ਾਲ ਇਕੱਤਰਤਾ ਅਨੀਤਾ ਰਾਣੀ ਦੇ ਗ੍ਰਹਿ 'ਚ ਹੋਈ, ਜਿਸ 'ਚ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਹੋਤਾ ਨੇ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆਂ, ਪਰ ਸੱਤਾ 'ਤੇ ਕਾਬਿਜ਼ ਸਰਕਾਰਾਂ ਨੇ ਗ਼ਰੀਬ ਲੋਕਾਂ ਨੂੰ ਅਜੇ ਤੱਕ ਗਰੀਬੀ ਵਾਲੀ ਰੇਖਾ 'ਚ ਰੱਖਿਆ ਤੇ ਉਸ ਨੂੰ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ | ਇਸ ਮੌਕੇ ਸਹੋਤਾ ਨੇ ਬਾਬਾ ਸਾਹਿਬ ਡਾ: ਭੀਮਰਾਓ ਅੰਬੇਡਕਰ ਦੇ ਮਿਸ਼ਨ ਤੇ ਪਾਰਟੀ ਦੀ ਵਿਚਾਰਧਾਰਾ ਤੋਂ ਇਕੱਠ ਨੂੰ ਜਾਣੂ ਕਰਵਾਇਆ ਤੇ 12.5% ਰਾਖਵਾਂਕਰਨ ਦੀ ਗੱਲ ਕੀਤੀ | ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਲੋਕ ਇਕੱਠ ਨੇ ਸਹੋਤਾ ਨੂੰ ਭਰੋਸਾ ਦਿਵਾਇਆ ਕਿ ਉਹ 2027 'ਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਪਣਾ ਐੱਮ: ਐੱਲ: ਏ: ਬਣਾ ਕੇ ਬਸਪਾ ਅੰਬੇਡਕਰ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਵਰਕਰਾਂ ਦੀ ਵੱਡੀ ਸਹਿਮਤੀ ਨਾਲ ਭੈਣ ਅਨੀਤਾ ਰਾਣੀ ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਮਹਿਲਾ ਪ੍ਰਧਾਨ ਨਿਯੁਕਤ ਕੀਤਾ |
ਬਸਪਾ ਅੰਬੇਡਕਰ ਦੀ ਵਡਾਲਾ ਜੌਹਲ 'ਚ ਵਿਸ਼ਾਲ ਇਕੱਤਰਤਾ <br/>
ਅਜੀਤ ਡੈਸਕ
24-09-2025