09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਦੁਸਹਿਰਾ ਮਹਾਤਮ ਯਾਤਰਾ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਮੁਖੀ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਵਲੋਂ ਜਥਾ ਰਵਾਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)-ਬਾਬਾ ਮੇਜਰ ਸਿੰਘ ਸੋਢੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ (ਪੰਜਵਾਂ ਨਿਸ਼ਾਨ) ਦੀ ਅਗਵਾਈ 'ਚ ਸਾਲਾਨਾ ਦੁਸਹਿਰਾ ਮਹਾਤਮ ਯਾਤਰਾ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਂਰਾਸ਼ਟਰ ਨੂੰ ਹੈੱਡ ਕੁਆਟਰ ਨਿਸ਼ਾਨ-ਏ-ਖਾਲਸਾ ਮਾਂਗਾ ਸਰਾਏ ਤੋਂ ਦਲ ਪੰਥ ਰਵਾਨਾ ਹੋਣ ਸਮੇਂ ਬੱਸਾਂ, ਟਰੱਕਾਂ, ਕਾਰਾਂ ਦੇ ਕਾਫਲੇ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਚਾਲੇ ਪਾਏ ਗਏ | ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸਨਾਂ ਨਾਲ ਸਾਨੂੰ ਆਤਮਿਕ ਤੌਰ 'ਤੇ ਸ਼ਾਂਤੀ ਮਿਲਦੀ ਹੈ ਅਤੇ ਸਾਨੂੰ ਇਹ ਤਖਤ ਸਾਡੇ ਜੀਵਨ ਨੂੰ ਸੇਧ ਦੇ ਕੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਦੇ ਚੱਲਣ ਲਈ ਪ੍ਰੇਰਦੇ ਹਨ ਜਿਸ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ | ਬਾਬਾ ਸੋਢੀ ਨੇ ਕਿਹਾ ਕਿ ਸੰਗਤਾਂ ਵੱਡੀ ਗਿਣਤੀ 'ਚ ਇਸ ਦੁਸਹਿਰਾ ਮਹਾਤਮ ਯਾਤਰਾ ਵਿਚ ਪੁੱਜ ਰਹੀਆਂ ਹਨ ਅਤੇ ਅਸੀਂ ਵੀ ਦਲ ਪੰਥ ਨਾਲ ਇਸ ਯਾਤਰਾ ਵਿਚ ਸ਼ਿਰਕਤ ਕਰਕੇ ਗੁਰੂ ਮਾਹਰਾਜ ਦੇ ਦਰ 'ਤੇ ਨਤਮਸਤਕ ਹੋ ਕੇ ਕੌਮ ਦੀ ਚੜਦੀ ਕਲਾ ਵਾਸਤੇ ਅਰਦਾਸ ਕਰਾਂਗੇ | ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ | ਇਸ ਮੌਕੇ ਬਾਬਾ ਹਰਦੇਵ ਸਿੰਘ ਜੀ ਘੋੜਿਆਂ ਦੇ ਜਥੇਦਾਰ, ਬਾਬਾ ਅਮਰ ਸਿੰਘ ਸੋਢੀ, ਬਾਬਾ ਹਰਜਿੰਦਰ ਸਿੰਘ ਜੀ, ਜਥੇਦਾਰ ਰਣਜੀਤ ਸਿੰਘ, ਬਾਬਾ ਰਣਜੀਤ ਸਿੰਘ ਲੰਗਰਾਂ ਦੇ ਇੰਚਾਰਜ, ਬਾਬਾ ਰਣਜੀਤ ਸਿੰਘ ਪ੍ਰਚਾਰ ਤੇ ਸਤਿਕਾਰ ਸਭਾ ਪੰਜਾਬ, ਬਾਬਾ ਧਰਮ ਸਿੰਘ, ਜਥੇਦਾਰ ਜੋਗਿੰਦਰ ਸਿੰਘ ਜਲਾਲ, ਬਾਬਾ ਰਾਮ ਸਿੰਘ ਅਬਦਾਲ ਸਮੇਤ ਵੱਡੀ ਗਿਣਤੀ 'ਚ ਦਲ ਪੰਥ ਦੀਆਂ ਫੌਜਾਂ ਅਤੇ ਸੰਗਤਾਂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਲਾਈਵ ਓਲੰਪੀਅਡ ਵਿਚ 41 ਮੈਡਲ ਜਿੱਤੇ <br/> ਅਗਲੀ ਖ਼ਬਰ ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ 'ਚ ਵਿਕਾਸ ਕਾਰਜਾਂ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ-ਵਿਧਾਇਕ ਜਸਵਿੰਦਰ...
Ad Position 24