09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਲਾਈਵ ਓਲੰਪੀਅਡ ਵਿਚ 41 ਮੈਡਲ ਜਿੱਤੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਬਾਬਾ ਬਕਾਲਾ ਸਾਹਿਬ, 23 ਸਤੰਬਰ (ਰਾਜਨ)-ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਲਾਈਵ ਓਲੰਪੀਅਡ ਵਿਚ 41 ਮੈਡਲ ਜਿੱਤ ਕੇ ਸਕੂਲ ਦਾ ਅਤੇ ਇਲਾਕੇ ਦਾ ਮਾਣ ਵਧਾਇਆ ਹੈ | ਸਾਇੰਸ, ਮੈਥ ਅਤੇ ਅੰਗਰੇਜ਼ੀ ਵਿਸ਼ਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਸ਼ਿਵਤੇਜ ਸਿੰਘ ਨੇ ਅੰਗਰੇਜ਼ੀ ਵਿਸ਼ੇ ਵਿਚ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕਰਕੇ ਇਕ ਸਮਾਰਟ ਫੋਨ ਅਤੇ ਗੋਲਡ ਮੈਡਲ ਜਿੱਤਿਆ | ਉੱਥੇ ਦੂਸਰੇ ਪਾਸੇ ਅੰਸ਼ਦੀਪ ਸਿੰਘ ਦਸਵੀਂ ਦੇ ਵਿਦਿਆਰਥੀ ਨੇ ਸਾਇੰਸ ਵਿਚ ਪਹਿਲਾ ਸਥਾਨ ਹਾਸਿਲ ਪ੍ਰਾਪਤ ਕਰਕੇ ਸਮਾਰਟ ਵਾਚ ਅਤੇ ਸੋਨ ਤਗਮਾ ਜਿੱਤਿਆ | ਇਸ ਮੌਕੇ ਫਾਦਰ ਪੋਲ ਰਾਏ ਡਾਇਰੈਕਟਰ, ਸਿਸਟਰ ਅੰਜਲੀ, ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ | ਇਨ੍ਹਾਂ ਤੋਂ ਇਲਾਵਾ ਸਟੇਜ 'ਤੇ ਮੈਡਮ ਰਿਤਿਕਾ, ਕੋਆਰਡੀਨੇਟਰ, ਮੈਡਮ ਸ਼ੈਲੀ, ਤਰੁਣ ਸ਼ਰਮਾ ਅਤੇ ਹੋਰ ਅਧਿਆਪਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਸਕੂਲ ਦੇ ਬੱਚਿਆਂ ਵਲੋਂ 'ਵਿਸ਼ਵ ਪੰਜਾਬੀ ਦਿਵਸ' ਮਨਾਇਆ <br/> ਅਗਲੀ ਖ਼ਬਰ ਦੁਸਹਿਰਾ ਮਹਾਤਮ ਯਾਤਰਾ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਮੁਖੀ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਵਲੋਂ ਜਥਾ ਰਵਾਨਾ...
Ad Position 24