09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੇਂਟ ਸੋਵਰੇਨ ਸਕੂਲ ਦੇ ਬੱਚਿਆਂ ਵਲੋਂ 'ਵਿਸ਼ਵ ਪੰਜਾਬੀ ਦਿਵਸ' ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਦੇ ਵਿਦਿਆਰਥੀਆਂ ਵਲੋਂ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਪੰਜਾਬੀ ਬੋਲੀ ਦਿਵਸ ਸਾਡੀ ਮਾਂ-ਬੋਲੀ ਨਾਲ ਪਿਆਰ, ਮਾਣ ਅਤੇ ਗੌਰਵ ਮਨਾਉਣ ਦਾ ਦਿਨ ਹੈ | ਇਹ ਸਿਰਫ਼ ਇਕ ਯਾਦ ਦਿਵਾਉਣ ਵਾਲਾ ਸਮਾਂ ਨਹੀਂ, ਸਗੋਂ ਸਾਡੀ ਆਪਣੀ ਪਛਾਣ, ਸੱਭਿਆਚਾਰ ਅਤੇ ਰੂਹ ਨਾਲ ਜੁੜਨ ਦਾ ਮੌਕਾ ਹੈ | ਇਸ ਦੇ ਨਾਲ ਹੀ ਐੱਮ. ਡੀ. ਕੋਮਲ ਕਪੂਰ ਨੇ ਕਿਹਾ, ਇਸ ਦਿਵਸ 'ਤੇ ਸਾਨੂੰ ਇਹ ਵਚਨ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਪੰਜਾਬੀ ਬੋਲੀ ਨੂੰ ਬੋਲਾਂਗੇ | ਜਿਹੜੀ ਕੌਮ ਆਪਣੀ ਮਾਂ-ਬੋਲੀ ਨੂੰ ਭੁੱਲ ਜਾਂਦੀ ਹੈ, ਉਹ ਆਪਣੀ ਜੜ੍ਹਾਂ ਤੋਂ ਕੱਟ ਜਾਂਦੀ ਹੈ | ਇਸ ਦਿਨ ਸਕੂਲ ਦੇ ਵਿਦਿਆਰਥੀ ਬੱਚਿਆਂ ਵਲੋਂ ਵਿਸ਼ਵ ਪੰਜਾਬੀ-ਦਿਵਸ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸ਼ਰਮਾ ਅਤੇ ਸਮੂਹ ਸਟਾਫ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਕੋਆਰਡੀਨੇਟਰ ਤਰਸੇਮ ਗਿੱਲ ਨੇ ਦਿੱਤਾ ਆਪਣੇ ਅਹੁਦੇ ਤੋਂ ਅਸਤੀਫ਼ਾ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਲਾਈਵ ਓਲੰਪੀਅਡ ਵਿਚ 41 ਮੈਡਲ ਜਿੱਤੇ <br/>
Ad Position 24