ਜੈਂਤੀਪੁਰ, 23 ਸਤੰਬਰ (ਭੁਪਿੰਦਰ ਸਿੰਘ ਗਿੱਲ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਤਲਵੰਡੀ ਖੁੰਮਣ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਲੋਕਲ ਕਮੇਟੀ, ਨਗਰ ਦੀਆਂ ਸਮੂਹ ਸੰਗਤਾਂ, ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਫੌਜੀ, ਸਰਪੰਚ ਰਘਬੀਰ ਸਿੰਘ ਸੰਧੂ ਨੇ ਸਾਂਝੇ ਤੌੌਰ 'ਤੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤਲਵੰਡੀ ਖੁੰਮਣ ਤੋਂ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਨੌਜਵਾਨਾਂ ਵਲੋਂ ਆਤਿਸ਼ਬਾਜੀ ਵੀਂ ਚਲਾਈ ਗਈ | ਇਸ ਮੌਕੇ ਸਰਪੰਚ ਰਘਬੀਰ ਸਿੰਘ ਸੰਧੂ, ਪ੍ਰਧਾਨ ਰਣਜੀਤ ਸਿੰਘ ਫੌਜੀ, ਕੁਲਵਿੰਦਰ ਸਿੰਘ ਮੈਂਬਰ, ਮਨਜਿੰਦਰ ਸਿੰਘ, ਹਰਮਨ ਸਿੰਘ ਗ੍ਰੰਥੀ, ਜੋਧਵੀਰ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਨਾਨਕ ਸਿੰਘ, ਸਰੂਪ ਸਿੰਘ ਮੈਂਬਰ, ਜੋਗਿੰਦਰ ਸਿੰਘ, ਨਾਨਕ ਸਿੰਘ ਸੂਬੇਦਾਰ, ਗੁਰਪਿੰਦਰ ਸਿੰਘ ਗੋਪੀ, ਮਨਪ੍ਰੀਤ ਸਿੰਘ ਸੰਧੂ, ਪ੍ਰਧਾਨ ਰਜਿੰਦਰ ਸਿੰਘ, ਬਾਬਾ ਜਗਜੀਵਨ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ, ਡਾ. ਪੂਰਨ ਸਿੰਘ, ਡਾ. ਗੁਰਦੀਪ ਸਿੰਘ ਹਰਅੰਮਿ੍ਤਪਾਲ ਸਿੰਘ ਬੱਲ, ਜਸਪਾਲ ਸਿੰਘ ਚੱਕੀਵਾਲੇ ਆਦਿ ਹਾਜ਼ਰ ਸਨ