13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿੱਦਿਆ ਦੇ ਮੰਦਰ ਲਈ ਦਾਨ ਦੇ ਰੂਪ 'ਚ ਯੋਗਦਾਨ ਪਾਉਣਾ ਸਭ ਤੋਂ ਉੱਤਮ ਉਪਰਾਲਾ-ਸ਼ੈਸ਼ਨ ਜੱਜ <br/>

Ad Position 21
No active advertisement
ਅਜੀਤ ਡੈਸਕ 25-09-2025
ਜਗਦੇਵ ਕਲਾਂ, 24 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਵਿਦਿਆ ਦੇ ਮੰਦਰ (ਸਕੂਲ) ਲਈ ਦਾਨ ਦੇ ਰੂਪ ਵਿਚ ਯੋਗਦਾਨ ਪਾਉਣਾ ਸਭ ਤੋਂ ਉੱਤਮ ਅਤੇ ਸ਼ਲਾਘਾਯੋਗ ਉਪਰਾਲਾ ਹੈ | ਇਹ ਪ੍ਰਗਟਾਵਾ ਸ੍ਰੀ ਮਹੇਸ਼ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਅੰਮਿ੍ਤਸਰ ਵਲੋਂ ਸੁਤੰਤਰਤਾ ਸੰਗਰਾਮੀ ਉਜਾਗਰ ਸਿੰਘ ਸਰਕਾਰੀ ਹਾਈ ਸਕੂਲ ਖਤਰਾਏ ਕਲਾਂ ਵਿਖੇ ਸਵ. ਮਾਸਟਰ ਬਲਜੀਤ ਸਿੰਘ ਅਤੇ ਸ਼੍ਰੀਮਤੀ ਮਨਜੀਤ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਹਰਜਿੰਦਰ ਸਿੰਘ ਅਤੇ ਪਰਿਵਾਰ ਵਲੋਂ ਸਕੂਲ ਲਈ ਬਣਵਾ (ਉਸਾਰ) ਕੇ ਦਿੱਤੇ ਗਏ ਕਮਰੇ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦਾਨ ਦੇਣਾ ਕੋਈ ਛੋਟੀ ਗੱਲ ਨਹੀਂ ਹੈ | ਇਸ ਮੌਕੇ ਸਵਤੰਤਰਤਾ ਸੰਗਰਾਮੀ ਉਜਾਗਰ ਸਿੰਘ ਖਤਰਾਏ ਕਲਾਂ ਦੇ ਪੋਤਰੇ ਸਮਾਜ ਸੇਵਕ ਦਿਲਬਾਗ ਸਿੰਘ ਖਤਰਾਏ ਕਲਾਂ, ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮੀਨਾਕਸ਼ੀ ਧਾਰਵਾਲ ਅਤੇ ਪਿੰਡ ਵਾਸੀਆਂ ਵਲੋਂ ਅਡੀਸ਼ਨਲ ਸੈਸ਼ਨ ਜੱਜ ਮਹੇਸ਼ ਕੁਮਾਰ ਅਤੇ ਹਰਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਥਾਣਾ ਝੰਡੇਰ ਦੇ ਐੱਸ. ਐੱਚ. ਓ. ਖੁਸ਼ਬੂ ਸ਼ਰਮਾ, ਹਰਜਿੰਦਰ ਸਿੰਘ, ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲਾਂ, ਆੜਤੀ ਸੱਜਣ ਸਿੰਘ, ਮਾ. ਬਲਦੇਵ ਸਿੰਘ, ਕਮਲਜੀਤ ਸਿੰਘ ਭੱਟੀ, ਰਣਜੋਧ ਸਿੰਘ, ਨਵਿੰਦਰ ਸਿੰਘ ਬਿੱਲੂ, ਹਰਜਿੰਦਰ ਸਿੰਘ, ਮਨਜੀਤ ਕੌਰ, ਗੁਰਪ੍ਰਤਾਪ ਸਿੰਘ, ਨੰਬਰਦਾਰ ਗੁਰਲਾਲ ਸਿੰਘ, ਮੈਂਬਰ ਰਜਿੰਦਰ ਸਿੰਘ, ਰਘਬੀਰ ਸਿੰਘ, ਇੰਦਰਜੀਤ ਸਿੰਘ ਜੇ.ਈ., ਸੁਖਦੇਵ ਸਿੰਘ ਜੇ.ਈ., ਡਾ ਬਲਰਾਜ ਸਿੰਘ, ਦਵਿੰਦਰ ਸਿੰਘ, ਪਲਵਿੰਦਰ ਸਿੰਘ, ਚਰਨ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਰਣਧੀਰ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸਰਬਜੋਤ ਕੌਰ, ਰਾਜਵੀਰ ਕੌਰ, ਹਰਵਿੰਦਰ ਕੌਰ, ਬਲਜੀਤ ਕੌਰ, ਕੈਂਪਸ ਮੈਨੇਜਰ ਤਰਲੋਚਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਤਲ ਕੀਤੇ ਕੌਂਸਲਰ ਹਰਜਿੰਦਰ ਸਿੰਘ ਬਾਹਮਣ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ 28 ਨੂੰ -ਜਥੇਦਾਰ ਜਲਾ...
Ad Position 24