ਬਾਬਾ ਬਕਾਲਾ ਸਾਹਿਬ, 1 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਲੋਂ ਵਿਦਿਆਰਥੀਆਂ ਨੂੰ ਨਿਰਵਾਣਾ (ਹੁਸ਼ਿਆਰਪੁਰ) ਦੀ ਸੈਰ-ਸਪਾਟਾ ਅਤੇ ਸਿੱਖਿਆਕ ਯਾਤਰਾ 'ਤੇ ਲਿਜਾਇਆ ਗਿਆ | ਇਹ ਯਾਤਰਾ ਸਕੂਲ ਮੈਨੇਜਮੈਂਟ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਮਨੋਰੰਜਨ ਅਤੇ ਤਜਰਬੇ ਨਾਲ ਸਿੱਖਣ ਦਾ ਮੌਕਾ ਦੇਣਾ ਸੀ | ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਸ ਯਾਤਰਾ ਵਿਚ ਹਿੱਸਾ ਲਿਆ ਅਤੇ ਨਿਰਵਾਣਾ ਦੇ ਸੋਹਣੇ ਕੁਦਰਤੀ ਦਿ੍ਸ਼ਾਂ ਦਾ ਆਨੰਦ ਮਾਣਿਆ | ਬੱਚਿਆਂ ਨੇ ਐਡਵੈਂਚਰ ਪਾਰਕ ਅਤੇ ਪੂਲ ਵਿਚ ਖੇਡਾਂ ਅਤੇ ਗਤੀਵਿਧੀਆਂ ਦਾ ਪੂਰਾ ਅਨੰਦ ਲਿਆ | ਇਸ ਦੌਰਾਨ ਉਨ੍ਹਾਂ ਨੇ ਟੀਮ ਵਰਕ, ਅਨੁਸ਼ਾਸਨ ਅਤੇ ਕੁਦਰਤ ਨਾਲ ਜੁੜੇ ਅਨੇਕ ਗੁਣ ਸਿੱਖੇ | ਸਕੂਲ ਦੇ ਐੱਮ.ਡੀ. ਕੁਲਬੀਰ ਸਿੰਘ ਮਾਨ ਅਤੇ ਪਿ੍ੰਸੀਪਲ ਮੈਡਮ ਹਰਵਿੰਦਰ ਕੌਰ ਨੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ |