ਚੋਗਾਵਾਂ, 1 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕਸਬਾ ਲੋਪੋਕੇ ਵਿਖੇ ਪੀਰ ਬਾਬਾ ਦਸਤਗੀਰ ਦੀ ਦਰਗਾਹ 'ਤੇ ਸਾਲਾਨਾ ਮੇਲਾ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਸਮੂਹ ਪਿੰਡ ਵਾਸੀ ਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਤੇ ਸੇਵਾਦਾਰਾਂ ਵਲੋਂ ਦਰਗਾਹ 'ਤੇ ਚਾਦਰ ਚੜ੍ਹਾ ਕੇ ਕੀਤੀ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਸਿੱਧ ਕਵਾਲ ਰਾਂਝਣ ਅਲੀ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ | ਬਾਬਾ ਬਲਵਿੰਦਰ ਸਿੰਘ ਵਲੋਂ ਕਵਾਲ ਤੇ ਮੁੱਖ ਮਹਿਮਾਨ ਰਾਣਾ ਰਣਬੀਰ ਸਿੰਘ ਲੋਪੋਕੇ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਜਤਿੰਦਰ ਸਿੰਘ, ਲਾਡੀ ਲੋਪੋਕੇ, ਪ੍ਰਮੋਦ ਕੁਮਾਰ, ਸ਼ੀਲਾ ਸ਼ਾਹ, ਕੁਲਦੀਪ ਸਿੰਘ, ਗੁਰਬਾਜ ਸਿੰਘ ਆਦਿ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ |