30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇੰਸ: ਸਰਬਜੀਤ ਸਿੰਘ ਬੱਲ ਦੇ ਕਾਗਜ਼ ਰੱਦ ਹੋਣ 'ਤੇ ਵਰਕਰਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 07-12-2025

ਸਠਿਆਲਾ, 6 ਦਸੰਬਰ (ਜਗੀਰ ਸਿੰਘ ਸਫਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜ਼ੋਨ ਬੇਦਾਦਪੁਰ ਤੋਂ ਇੰਸ: ਸਰਬਜੀਤ ਸਿੰਘ ਬੱਲ ਦੇ ਕਾਗਜ਼ ਰੱਦ ਹੋਣ 'ਤੇ ਅਕਾਲੀ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਸਾ: ਸਰਪੰਚ ਦਲਵਿੰਦਰ ਸਿੰਘ, ਸਰਪੰਚ ਗੁਰਜਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਆਮ ਆਦਮੀ ਪਾਰਟੀ ਨੇ ਜ਼ੋਨ ਬੇਦਾਦਪੁਰ ਦੇ ਉਮੀਦਵਾਰ ਇੰਸ: ਸਰਬਜੀਤ ਸਿੰਘ ਬੱਲ ਦੇ ਧੱਕੇਸ਼ਾਹੀ ਕਰਕੇ ਕਾਗਜ਼ ਰੱਦ ਕਰ ਦਿੱਤੇ ਹਨ, ਜਿਸ ਨਾਲ ਅਕਾਲੀ ਵਰਕਰਾਂ ਵਿਚ ਭਾਰੀ ਰੋਸ ਹੈ | ਇਸ ਮੌਕੇ ਅਕਾਲੀ ਦਲ ਬਾਦਲ ਦੇ ਉੇਮੀਦਵਾਰ ਇੰਸ: ਸਰਬਜੀਤ ਸਿੰਘ ਬੱਲ ਨੇ ਦੱਸਿਆ ਹੈ ਕਿ ਆਪ ਦੇ ਉਮੀਦਵਾਰ ਨੇ ਆਪਣੀ ਹਾਰ ਨੂੰ ਕਬੂਲਦਿਆਂ ਹੋਇਆਂ ਮੇਰੇ ਕਾਗਜ਼ ਰੱਦ ਕਰਵਾਏ ਹਨ | ਉਨ੍ਹਾਂ ਨੇ ਕਿਹਾ ਕਿ ਆਪ ਦੇ ਉਮੀਦਵਾਰ ਨੂੰ ਚਾਹੀਦਾ ਸੀ ਕਿ ਚੋਣ ਮੈਦਾਨ 'ਚ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਰਦੇ | ਉਨਾਂ ਨੇ ਕਿਹਾ ਕਿ ਲੋਕ 2027 ਦੀਆਂ ਚੋਣਾਂ ਵਿਚ ਤਾਨਾਸ਼ਾਹੀ ਰਾਜ ਦਾ ਤਖਤਾ ਪਲਟ ਦੇਣਗੇ | ਇਸ ਮੌਕੇ ਤੇ ਸਰਕਲ ਪ੍ਰਧਾਨ ਬੂਟਾ ਸਿੰਘ, ਸਾ: ਸਰਪੰਚ ਮਹਿੰਗਾ ਸਿੰਘ, ਸਿਕੰਦਰ ਸਿੰਘ, ਹਰਪਾਲ ਸਿੰਘ ਬਾਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਸਠਿਆਲਾ ਤੋਂ ਬਲਾਕ ਸੰਮਤੀ ਉਮੀਦਵਾਰਾਂ ਦਾ ਹੋਵੇਗਾ ਤਿਕੌਣਾ ਮੁਕਾਬਲਾ ਅਗਲੀ ਖ਼ਬਰ ਬਲਾਕ ਸੰਮਤੀ ਰਈਆ ਦੇ 25 ਜ਼ੋਨਾਂ 'ਚੋਂ 6 ਜ਼ੋਨਾਂ 'ਚ ਵਿਰੋਧੀਆਂ ਦੇ ਕਾਗਜ਼ ਰੱਦ
Ad Position 24