31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

19ਵਾਂ 'ਮੇਲਾ ਉਮਰਾ ਨੰਗਲ ਦਾ' ਅਮਿੱਟ ਯਾਦਾਂ ਛੱਡਦਾ ਸਮਾਪਤ ਮਨਕੀਰਤ ਔਲਖ, ਜੈਲੀ, ਜੀ-ਖਾਨ, ਦਿਆਲਪੁਰੀ, ਮਨਜੀਤ ਪੱਪੂ ਨੇ ਦਿਖਾਏ ਕਲਾ ਦੇ ਜੌਹਰ

Ad Position 21
No active advertisement
ਅਜੀਤ ਡੈਸਕ 07-12-2025
ਬਾਬਾ ਬਕਾਲਾ ਸਾਹਿਬ, 6 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਾਝੇ ਦੇ ਮਰਹੂਮ ਆਗੂ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ (ਸਾਬਕਾ ਮਾਲ ਮੰਤਰੀ ਪੰਜਾਬ), ਮਾਤਾ ਸੰਪੂਰਨ ਕੌਰ, ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ, ਜਸਵੰਤ ਸਿੰਘ ਉਮਰਾ ਨੰਗਲ, ਇੰਦਰਰਾਜ ਸਿੰਘ ਉਮਰਾ ਨੰਗਲ ਦੀ ਯਾਦ ਵਿਚ ਦੋ ਰੋਜ਼ਾ 19ਵਾਂ ਮੇਲਾ ਉਮਰਾ ਨੰਗਲ ਦਾ ਬੀਤੀ ਦੇਰ ਰਾਤ ਤੱਕ ਯਾਦਗਰ ਸ਼ਹੀਦਾਂ, ਜੀ.ਟੀ. ਰੋਡ, ਪਿੰਡ ਉਮਰਾ ਨੰਗਲ (ਬਾਬਾ ਬਕਾਲਾ ਸਾਹਿਬ) ਵਿਖੇ ਮੇਲੇ ਦੇ ਮੁੱਖ ਪ੍ਰਬੰਧਕ ਸ: ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ. ਪੰਜਾਬ ਪੁਲਿਸ ਦੀ ਅਗਵਾਈ ਹੇਠ, ਅਮਿੱਟ ਯਾਦਾਂ ਛੱਡਦਾ, ਧੂਮ ਧੜੱਕੇ ਨਾਲ ਸੰਪੰਨ ਹੋ ਗਿਆ | ਇਸ ਮੌਕੇ ਉੱਘੇ ਗਾਇਕ ਮਨਕੀਰਤ ਔਲਖ, ਜੈਲੀ, ਜੀ. ਖਾਨ, ਦਲਵਿੰਦਰ ਦਿਆਲਪੁਰੀ, ਮਨਜੀਤ ਪੱਪੂ, ਆਤਮਾ ਬੁੱਢੇਵਾਲੀਆ ਦੋਗਾਣਾ ਜੋੜੀ, ਦਿਲਪ੍ਰੀਤ ਢਿੱਲੋਂ, ਸੁਰਜੀਤ ਖਾਨ, ਜਸਵੰਤ ਸੰਦੀਲਾ, ਬਲਬੀਰ ਸੂਫੀ, ਰਣਬੀਰ, ਸੁਖਬੀਰ ਕੌਰ, ਬਲਕਾਰ ਬਿਲਗਾ, ਹਰਦੀਪ ਦੀਪੀ ਆਦਿ ਕਲਾਕਾਰਾਂ ਨੇ ਲੋਕਾਂ ਦਾ ਭਰਪੂਰ ਮੰਨੋਰੰਜਨ ਕੀਤਾ | ਮੰਚ ਸੰਚਾਲਨ ਬੀਬਾ ਸੁਖਬੀਰ ਕੌਰ ਨੇ ਬਾਖੂਬੀ ਨਿਭਾਇਆ | ਮੇਲੇ ਵਿੱਚ ਵਰਲਡ ਕੈਂਸਰ ਕੇਅਰ ਸੰਸਥਾ ਦੇ ਡਾਇਰੈੈਕਟਰ ਸ: ਕੁਲਵੰਤ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਰਵੀਕਿਰਨ ਸਿੰਘ ਕਾਹਲੋਂ, ਮਨਦੀਪ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਸਿੰਘ ਰੰਧਾਵਾ, ਸੁਖਦਿਆਲ ਸਿੰਘ ਬੱਲ, ਸ਼ੈਲਿੰਦਰ ਸ਼ੈਲੀ, ਅਦਾਕਾਰ ਹੌਬੀ ਧਾਲੀਵਾਲ ਸਮੇਤ ਨਾਮਵਰ ਸਖਸ਼ੀਅਤਾਂ ਨੇ ਹਜ਼ਰੀ ਭਰੀ | ਪੁੱਜੀਆਂ ਸ਼ਖ਼ਸੀਅਤਾਂ ਨੂੰ ਸ: ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ., ਅਵਤਾਰ ਸਿੰਘ ਉਮਰਾ ਨੰਗਲ ਸਾ: ਚੀਫ ਇੰਜੀਨੀਅਰ, ਸਰਪੰਚ ਹਰਪ੍ਰੀਤ ਕੌਰ ਉਮਰਾ ਨੰਗਲ, ਮੈਡਮ ਅਰਵਿੰਦਰ ਕੌਰ, ਅੰਗਦ, ਸੁਖਮ, ਅਮਰਰਾਜ ਸਿੰਘ ਉਮਰਾ ਨੰਗਲ (ਸਾਰੇ ਪਰਿਵਾਰਕ ਮੈਂਬਰਾਂ) ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਨਵਦੀਪ ਸਿੰਘ ਬੱਲ ਭੋਰਛੀ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਰਾਜਨ ਸਿੱਧੂ ਬੇਦਾਦਪੁਰ, ਅਮਰੀਕ ਸਿੰਘ ਸਿੱਧੂ ਬੇਦਾਦਪੁਰ, ਅਵਤਾਰ ਸਿੰਘ ਸੋਹਲ ਬੇਦਾਦਪੁਰ, ਸਰਪੰਚ ਗੁਰਧਿਆਨ ਸਿੰਘ ਮਹਿਤਾ, ਠੇਕੇਦਾਰ ਰਵੀ ਜੱਲੂਵਾਲ, ਸਰਬਜੀਤ ਸਿੰਘ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਹਰਭਿੰਦਰਜੀਤ ਸਿੰਘ ਰਿੰਕੂ, ਜੰਗੀ ਅਗਮ ਮੋਟਰ, ਮੁਨੀਸ਼ ਰਿੰਕੂ ਭੱਠੇ ਵਾਲੇ, ਕੌਂਸਲਰ ਹਰਪ੍ਰੀਤ ਸਿੰਘ ਹੈਪੀ ਰਈਆ, ਕ੍ਰਿਪਾਲ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸੇਖੋਂ ਵਡਾਲਾ, ਮੀਤ ਮੈਨੇਜਰ ਬਲਜੀਤ ਸਿੰਘ ਕੰਗ, ਮੋਹਣ ਸਿੰਘ ਕੰਗ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਪ੍ਰਤਾਪ ਸਿੰਘ, ਚੈਂਚਲ ਸਿੰਘ ਗਗਨ ਪੈਲੇਸ, ਬਲਜੀਤ ਸਿੰਘ ਮੈਂਬਰ, ਰਾਜੀਵ ਬਬਲੂ, ਮਲੂਕ ਸਿੰਘ ਢਿੱਲੋਂ ਜੱਲੂਵਾਲ, ਸੰਜੇ ਕੁਮਾਰ, ਹਰਨੇਕ ਸਿੰਘ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 35 ਸਾਲ ਬਾਅਦ ਨਿਗਮ 'ਚ ਸਫ਼ਾਈ ਸੇਵਕਾਂ, ਸੀਵਰਮੈਨਾਂ ਦੀ ਹੋਵੇਗੀ ਭਰਤੀ ਅਗਲੀ ਖ਼ਬਰ ਮਾਪਿਆਂ ਨੇ ਆਪਣੇ ਪੁੱਤਰ ਦੇ ਕਥਿਤ ਕਾਤਲਾਂ ਖਿਲਾਫ਼ ਕਾਰਵਾਈ ਕਰਨ ਦੀ ਲਾਈ ਗੁਹਾਰ
Ad Position 24