27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਬੱਡੀ ਖਿਡਾਰੀ ਨਵਪ੍ਰੀਤ ਸਿੰਘ ਨਵ ਕੜਿਆਲ ਬਿਨਾਂ ਮੁਕਾਬਲਾ ਬਲਾਕ ਸੰਮਤੀ ਮੈਂਬਰ ਬਣੇ

Ad Position 21
No active advertisement
ਅਜੀਤ ਡੈਸਕ 08-12-2025
ਹਰਸਾ ਛੀਨਾ, 7 ਦਸੰਬਰ (ਕੜਿਆਲ)-ਬਲਾਕ ਸੰਮਤੀ ਹਰਸਾ ਛੀਨਾ ਦੇ ਜ਼ੋਨ 11 ਕੜਿਆਲ ਦੀ ਚੋਣ ਵਿਚ ਕਬੱਡੀ ਖਿਡਾਰੀ ਨਵਪ੍ਰੀਤ ਸਿੰਘ ਨਵ ਕੜਿਆਲ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੋਣ ਅਮਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਲਾਕ ਸੰਮਤੀ ਹਰਸਾ ਛੀਨਾ ਦੇ ਜ਼ੋਨ-11 ਕੜਿਆਲ ਤੋਂ ਕੁੱਲ ਚਾਰ ਉਮੀਦਵਾਰਾਂ ਵਲੋਂ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਏ ਗਏ ਸਨ, ਜਿਨ੍ਹਾਂ ਦੀ ਪੜਤਾਲ ਕਰਨ ਉਪਰੰਤ ਦੋ ਉਮੀਦਵਾਰਾਂ ਖ਼ਿਲਾਫ਼ ਪ੍ਰਾਪਤ ਹੋਈ ਸ਼ਿਕਾਇਤ ਦੀ ਪੁਸ਼ਟੀ ਹੋਣ 'ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ | ਜਦ ਕਿ ਇਕ ਉਮੀਦਵਾਰ ਵਲੋਂ ਚੋਣ ਲੜਨ ਤੋਂ ਅਸਮਰੱਥਤਾ ਜਤਾਈ ਗਈ, ਜਿਸ ਨੂੰ ਦੇਖਦਿਆਂ ਬਲਾਕ ਸੰਮਤੀ ਜ਼ੋਨ 11 ਕੜਿਆਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵਪ੍ਰੀਤ ਸਿੰਘ ਨਵ ਕੜਿਆਲ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ | ਇਸ ਸਮੇਂ ਸਰਪੰਚ ਹਰਮਨਦੀਪ ਸਿੰਘ ਸ਼ਾਹ ਕੜਿਆਲ ਦੀ ਹਾਜ਼ਰੀ ਵਿਚ ਜੇਤੂ ਉਮੀਦਵਾਰ ਨਵ ਕੜਿਆਲ ਨੇ ਪਾਰਟੀ ਹਾਈਕਮਾਂਡ, ਹਲਕਾ ਇੰਚਾਰਜ ਸੋਨੀਆ ਮਾਨ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਗੁਰਸ਼ਰਨ ਸਿੰਘ ਛੀਨਾ ਅਤੇ ਸਮੂਹ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀਆਂ ਜਨਹਿਤ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਅਤੇ ਲੋਕ ਮਸਲਿਆਂ ਨੂੰ ਹੱਲ ਕਰਨਾ ਉਨ੍ਹਾਂ ਦੀ ਪ੍ਰਾਰਥਮਿਕਤਾ ਹੋਵੇਗੀ | ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਲਾਡੀ ਸ਼ਾਹ, ਪਰਮਜੀਤ ਸਿੰਘ ਸ਼ਾਹ, ਲਵਪ੍ਰੀਤ ਸਿੰਘ ਬਾਠ, ਨਿਸ਼ਾਨ ਸਿੰਘ ਮੈਂਬਰ, ਏਕਮ ਬੀਰ ਸਿੰਘ ਮਨਿਆਲੀਆ, ਅਮਨਪ੍ਰੀਤ ਸਿੰਘ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਾਨਵਤਾ ਲਈ ਲਾਸਾਨੀ ਸ਼ਹਾਦਤ ਦਿੱਤੀ- ਵਿਧਾਇਕ ਟੌਂਗ ਅਗਲੀ ਖ਼ਬਰ ਕੱਕੜ ਨੇ ਵਿਧਾਇਕ ਸਰਕਾਰੀਆ 'ਤੇ ਕੀਤੇ ਨਾਜਾਇਜ਼ ਪਰਚੇ ਦੀ ਕੀਤੀ ਨਿੰਦਾ
Ad Position 24