ਮਾਨਾਂਵਾਲਾ, 18 ਦਸੰਬਰ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ, ਅੰਮਿ੍ਤਸਰ ਦੇ ਹੋਣਹਾਰ ਵਿਦਿਆਰਥੀ ਰਹੇ ਗੁਰਮੁਖ ਸਿੰਘ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਨੈਸ਼ਨਲ ਡਿਫੈਂਸ ਅਕੈਡਮੀ, ਹੈਦਰਾਬਾਦ ਤੱਕ ਦਾ ਸਫਰ ਤੈਅ ਕਰਦਿਆਂ ਭਾਰਤੀ ਵਾਯੂ ਸੈਨਾ ਵਿਚ ਫਲਾਇੰਗ ਅਫਸਰ ਬਣ ਕੇ ਸਕੂਲ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ ਅਤੇ ਫਲਾਇੰਗ ਅਫਸਰ ਬਣ ਕੇ ਸਕੂਲ ਵਿਚ ਪਹੁੰਚੇ ਗੁਰਮੁਖ ਸਿੰਘ ਦਾ ਪਿ੍ੰ: ਡਾ. ਸਿਮਰਨਜੀਤ ਕੌਰ ਦੀ ਅਗਵਾਈ ਵਿਚ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਡਾ. ਸਿਮਰਨਜੀਤ ਕੌਰ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਫਲਾਇੰਗ ਅਫਸਰ ਗੁਰਮੁਖ ਸਿੰਘ ਨੂੰ 'ਸਕੂਲ ਦਾ ਮਾਣ' ਐਵਾਰਡ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਫਲਾਇੰਗ ਅਫਸਰ ਗੁਰਮੁਖ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਜਬੂਤ ਇਰਾਦਿਆਂ ਅਤੇ ਲਗਾਤਾਰ ਮਿਹਨਤ ਸਦਕਾ ਸਫਲਤਾ ਨੂੰ ਹਾਸਿਲ ਕੀਤਾ ਜਾ ਸਕਦਾ ਹੈ¢ ਸਕੂਲ ਪਿ੍ੰ: ਡਾ. ਸਿਮਰਨਜੀਤ ਕੌਰ, ਵਾਈਸ ਪਿ੍ੰ: ਸਤਜਿੰਦਰ ਸਿੰਘ, ਪ੍ਰਬੰਧਕੀ ਅਫਸਰ ਮੋਹਨ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਕੂਲ ਦੇ ਵਿਦਿਆਰਥੀਆਂ ਲਈ ਬਣੇ ਪ੍ਰੇਰਨਾ ਸਰੋਤ ਗੁਰਮੁਖ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ¢