ਮਾਨਾਂਵਾਲਾ, 18 ਦਸੰਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਜ਼ੋਨ ਮਾਨਾਂਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗੀਰ ਸਿੰਘ ਕਾਲੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੂੰ ਹਰਾ ਕੇ ਬਾਜ਼ੀ ਮਾਰ ਲਈ ਹੈ, ਜਦੋਂਕਿ ਸੱਤਾਧਾਰੀ ਧਿਰ ਦਾ ਕੋਈ ਉਮੀਦਵਾਰ ਨਾ ਖੜ੍ਹਾ ਹੋਣ ਪੂਰਾ-ਪੂਰਾ ਲਾਭ ਜਗੀਰ ਸਿੰਘ ਕਾਲੀ ਨੂੰ ਮਿਲਿਆ | ਜ਼ੋਨ ਮਾਨਾਂਵਾਲਾ ਤੋਂ ਜੇਤੂ ਰਹੇ ਜਗੀਰ ਸਿੰਘ ਕਾਲੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਛੱਜੋ ਜੀ, ਮਾਨਾਂਵਾਲਾ ਵਿਖੇ ਪਹੁੰਚ ਕੇ ਅਸ਼ੀਵਾਦ ਪ੍ਰਾਪਤ ਕੀਤਾ | ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਗੱਲਬਾਤ ਕਰਦਿਆਂ ਜਗੀਰ ਸਿੰਘ ਕਾਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈਕਮਾਨ, ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਵਾਈਸ ਚੇਅਰਮੈਨ ਮਲਕੀਤ ਸਿੰਘ ਬੱਬੂ ਅਤੇ ਜ਼ੋਨ ਮਾਨਾਂਵਾਲਾ ਦੀ ਸਮੂਹ ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜਗਤਾਰ ਸਿੰਘ, ਤਰਮਿੰਦਰ ਸਿੰਘ, ਇੰਸਪੈਕਟਰ ਕਰਮ ਸਿੰਘ, ਗੁਰਨਾਮ ਸਿੰਘ, ਪ੍ਰਤੀਕ ਸਿੰਘ, ਸਤਨਾਮ ਸਿੰਘ, ਰਵੇਲ ਸਿੰਘ, ਕਰਨੈਲ ਸਿੰਘ ਮਰੋਕ, ਜੈਕਰਨ ਸਿੰਘ ਮਾਨ, ਗੁਰਪ੍ਰੀਤ ਸਿੰਘ ਮਰੋਕ, ਬਲਦੇਵ ਸਿੰਘ ਠੇਕੇਦਾਰ, ਲਵਲੀ, ਰਿੰਪਾ, ਦਵਿੰਦਰ ਸਿੰਘ ਸੁਖਦੇਵ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |
ਬਲਾਕ ਸੰਮਤੀ ਜ਼ੋਨ ਮਾਨਾਂਵਾਲਾ ਤੋਂ ਅਕਾਲੀ ਉਮੀਦਵਾਰ ਜਗੀਰ ਸਿੰਘ ਕਾਲੀ ਰਹੇ ਜੇਤੂ
ਅਜੀਤ ਡੈਸਕ
19-12-2025