20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੀ.ਐੱਸ.ਐੱਫ. ਨੇ ਸਰਹੱਦ 'ਤੇ ਪਾਕਿਸਤਾਨ ਤੋਂ ਆਇਆ ਡਰੋਨ ਤੇ ਪਿਸਟਲ ਫੜਿਆ <br/>

Ad Position 21
No active advertisement
ਅਜੀਤ ਡੈਸਕ 19-12-2025

ਅਟਾਰੀ ਸਰਹੱਦ, 18 ਦਸੰਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤੀ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਪਾਕਿਸਤਾਨ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਭੇਜੇ ਡਰੋਨ ਤੇ ਅਸਲੇ ਨੂੰ ਫੜ ਕੇ ਬੀ.ਐੱਸ.ਐੱਫ. ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਭਾਰਤੀ ਸਰਹੱਦ 'ਤੇ ਸਥਿਤ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਧਾਰੀਵਾਲ ਉਧਰ ਦੇ ਇਲਾਕੇ ਪਾਕਿਸਤਾਨ ਵਾਲੇ ਪਾਸੇ ਤੋਂ ਬੀਤੀ ਰਾਤ 1 ਛੋਟੇ ਡਰੋਨ (ਕੁਆਡਕਾਪਟਰ) ਏ/ਡਬਲਯੂ ਤੇ ਇਕ ਪਿਸਟਲ ਸਮੇਤ ਪਾਕਿਸਤਾਨ ਤੋਂ ਭਾਰਤ ਅੰਦਰ ਅੱਜ ਦਾਖਲ ਹੋਣ 'ਤੇ ਇਕ ਡਰੋਨ ਨੂੰ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਕੀਤੀ ਜਾ ਰਹੀ ਸਰਚ ਦੌਰਾਨ ਮਿਲਿਆ, ਜਿਸ ਦੇ ਨਾਲ ਪਿਸਤੌਲ ਵੀ ਪਲਾਸਟਿਕ ਦੀ ਟੇਪ ਨਾਲ ਬੰਨਿਆ ਹੋਇਆ ਸੀ | ਪਾਕਿਸਤਾਨ ਤੋਂ ਭਾਰਤੀ ਖੇਤਰ ਅੰਦਰ ਆਇਆ ਡਰੋਨ ਤੇ ਅਸਲਾ ਭਾਰਤੀ ਕੰਡਿਆਲੀ ਗੇਟ ਦੇ ਪਿੱਲਰ ਨੰਬਰ 96/17-ਐੱਸ. ਬੀ.ਐੱਸ.ਐੱਫ. ਦੀ ਚੌਂਕੀ ਉਧਰ ਧਾਰੀਵਾਲ ਅੰਮਿ੍ਤਸਰ ਸੈਕਟਰ ਤੋਂ ਬਰਾਮਦ ਕੀਤਾ ਗਿਆ ਹੈ | ਬੀਐੱਸਐੱਫ ਵਲੋਂ ਆਪਣੀ ਕਾਗਜੀ ਪੱਤਰੀ ਇਸ ਸੰਬੰਧੀ ਕਾਰਵਾਈ ਪੂਰੀ ਕਰਦਿਆਂ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ

Ad Position 22
No active advertisement
ਪਿਛਲੀ ਖ਼ਬਰ ਜਥੇ: ਰਣੀਕੇ ਦੀ ਅਗਵਾਈ ਹੇਠ ਹਲਕਾ ਅਟਾਰੀ ਅੰਦਰ ਜਿੱਤ ਦੇ ਝੰਡੇ ਗੱਡੇ-ਹੈਪੀ ਬੋਪਾਰਾਏ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਮਾਨਾਂਵਾਲਾ ਤੋਂ ਅਕਾਲੀ ਉਮੀਦਵਾਰ ਜਗੀਰ ਸਿੰਘ ਕਾਲੀ ਰਹੇ ਜੇਤੂ
Ad Position 24