ਰਾਮ ਤੀਰਥ, 27 ਦਸੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਕੋਹਾਲੀ ਦੇ ਇੱਕ ਦੁਕਾਨਦਾਰ ਪਲਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਲੋਂ ਕਰੀਬ 23 ਸਾਲ ਪਹਿਲਾਂ ਖ਼ਰੀਦੀ ਚਾਰ ਮਰਲੇ ਜਗ੍ਹਾ ਜਿਸ ਵਿਚ ਦੋ ਦੁਕਾਨਾਂ ਵੀ ਸਨ, ਉੱਪਰ ਬੀਤੇ ਦਿਨੀਂ ਇੱਕ ਔਰਤ ਪਰਮਜੀਤ ਕੌਰ ਅਤੇ ਉਸਦੇ ਪਤੀ ਸੁਖਵਿੰਦਰ ਸਿੰਘ ਵਲੋਂ ਨਜਾਇਜ਼ ਕਬਜ਼ਾ ਕਰ ਲਿਆ ਸੀ | ਦੋਸ਼ੀਆਂ ਦੇ ਦੁਕਾਨਾਂ ਨੂੰ ਵੱਜੇ ਹੋਏ ਜਿੰਦਰੇ ਤੋੜ ਕੇ ਆਪਣੇ ਜਿੰਦਰੇ ਲਗਾ ਲਏ ਅਤੇ ਪਿਛਲੇ ਪਲਾਟ ਨੂੰ ਆਉਣ ਲਈ ਰੱਖੇ ਦਰਵਾਜੇ ਅੱਗੇ ਇੱਟਾਂ ਲਾ ਕੇ ਕੰਧ ਕਰ ਦਿੱਤੀ ਅਤੇ ਦੁਕਾਨਾਂ ਦੇ ਪਿਛਲੇ ਪਾਸੇ ਪਲਵਿੰਦਰ ਸਿੰਘ ਵਲੋਂ ਆਪਣੇ ਪਲਾਟ ਨੂੰ ਕੀਤੀ ਹੋਈ ਕੰਧ ਨੂੰ ਢਾਹ ਕੇ ਉਨ੍ਹਾਂ ਆਪਣੇ ਘਰ ਵਿਚ ਮਿਲਾ ਲਿਆ, ਕਿਉਂਕਿ ਉਨ੍ਹਾਂ ਦਾ ਘਰ ਪਲਾਟ ਦੇ ਬਿਲਕੁਲ ਨਾਲ ਲੱਗਦਾ ਸੀ | ਇਸ ਸਬੰਧ ਵਿੱਚ ਪੀੜਤ ਧਿਰ ਨੇ ਪੁਲਿਸ ਥਾਣਾ ਲੋਪੋਕੇ ਅਤੇ ਪਿੰਡ ਦੀ ਪੰਚਾਇਤ ਤੱਕ ਵੀ ਪਹੁੰਚ ਕੀਤੀ | ਅੱਜ ਪਿੰਡ ਕੋਹਾਲੀ ਦੇ ਸਰਪੰਚ ਗੁਰਜੰਟ ਸਿੰਘ ਗੋਰੂ, ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਦੇ ਆਗੂਆਂ ਸਵਿੰਦਰ ਸਿੰਘ ਕਲੇਰ, ਬਲਬੀਰ ਸਿੰਘ ਬੋਪਾਰਾਏ, ਭੋਲਾ ਸਿੰਘ, ਨੰਬਰਦਾਰ ਰੇਸ਼ਮ ਸਿੰਘ ਕੋਹਾਲੀ, ਜਗਜੀਤ ਸਿੰਘ ਕੋਹਾਲੀ ਦੀ ਅਗਵਾਈ ਹੇਠ ਪੀੜਤ ਧਿਰ ਦੇ ਨਾਲ ਖੜਦਿਆਂ ਹੋਇਆਂ, ਸੱਚਾਈ ਨੂੰ ਸਾਹਮਣੇ ਲਿਆ ਕੇ ਉਸਦੀਆਂ ਢਾਹੀਆਂ ਗਈਆਂ ਕੰਧਾਂ ਦੁਬਾਰਾ ਕੋਲ ਖੜ ਕੇ ਕਰਵਾਈਆਂ ਅਤੇ ਪਲਾਟ ਅਤੇ ਦੁਕਾਨਾਂ ਦੇ ਅਸਲੀ ਮਾਲਕ ਪਲਵਿੰਦਰ ਸਿੰਘ ਦਾ ਕਬਜ਼ਾ ਬਹਾਲ ਕਰਵਾਇਆ | ਇਸ ਮੌਕੇ ਤੇ ਮਲਕੀਤ