ਬਾਬਾ ਬਕਾਲਾ ਸਾਹਿਬ, 27 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੁਸਾਇਟੀ ਐਨ.ਜੀ.ਓ. ਬਿਆਸ ਵਲੋਂ ਬੱਚਿਆਂ ਦਾ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਨੇ ਗੁਰੂ ਇਤਿਹਾਸ ਦੀ ਮੁਢਲੀ ਜਾਣਕਾਰੀ ਸਬੰਧੀ ਪ੍ਰਸ਼ਨੋਤਰੀ ਪੇਪਰ ਅਤੇ ਸੁੰਦਰ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ | ਲਿਖਤੀ ਅਤੇ ਦਸਤਾਰ ਬੰਦੀ ਮੁਕਾਬਲੇ ਵਿਚ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ, ਟਰਾਫੀਆਂ, ਸਰਟੀਫਿਕੇਟ ਚਲੋ ਅਤੇ ਸਨਮਾਨ ਚਿੰਨ ਦਿੱਤੇ ਗਏ | ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਬਾਕੀ ਸਾਰੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦਾ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਪਿਛਲੇ ਪੰਜ ਸਾਲ ਤੋਂ ਨਿਰੰਤਰ ਜਾਰੀ ਹੈ | ਇਸ ਸਮਾਗਮ ਵਿਚ ਅਲੱਗ- ਅਲੱਗ ਸਕੂਲਾਂ ਅਲੱਗ-ਅਲੱਗ ਪਿੰਡਾਂ ਵਿਚੋਂ ਬੱਚਿਆਂ ਨੇ ਪਹੁੰਚ ਕੇ ਹਿੱਸਾ ਲਿਆ | ਸੰਸਥਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਆਏ ਹੋਏ ਬੱਚਿਆਂ, ਬੱਚਿਆਂ ਦੇ ਮਾਤਾ ਪਿਤਾ ਅਤੇ ਸਮੂਹ ਸੰਗਤਾਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਸਮਾਗਮ ਵਿਚ ਸਟੇਟ ਅਵਾਰਡੀ ਪਿ੍ੰਸੀਪਲ ਹਰਮੇਸ਼ ਕੌਰ ਯੋਧੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ, ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਦਲਬੀਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਭਾਈ ਗੁਰਮੀਤ ਸਿੰਘ ਕੋਟਲੀ, ਸੰਸਥਾ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਗੁਰਿੰਦਰ ਸਿੰਘ ਭਲਾਈਪੁਰ, ਜਨਰਲ ਸੈਕਟਰੀ ਰਵਿੰਦਰ ਕੌਰ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਤਰਸਿੱਕਾ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਗਦੀਪ ਕੌਰ, ਨਿਰਮਲ ਕੌਰ, ਪੰਜਾਬ ਪ੍ਰਧਾਨ ਯੂਥ ਵਿੰਗ ਰਣਜੀਤ ਸਿੰਘ ਚੇਤਨਪੁਰਾ, ਬਲਾਕ ਪ੍ਰਧਾਨ ਕੁਲਵਿੰਦਰ ਕੌਰ ਰੰਧਾਵਾ, ਹਰਿੰਦਰ ਸਿੰਘ ਬਤਾਲਾ, ਡਾਕਟਰ ਸਰਬਜੀਤ ਸਿੰਘ ਧੂਲਕਾ, ਭਾਈ ਸੁਖਮਿੰਦਰ ਸਿੰਘ ਬਾਣੀਆਂ, ਗੁਰਪ੍ਰੀਤ ਸਿੰਘ ਧੂਲਕਾ ਸਤਨਾਮ ਸਿੰਘ ਰਈਆ, ਕਵਲਜੀਤ ਸਿੰਘ ਖਾਨਪੁਰ ਵਾਲੇ, ਬੇਟੀ ਸ਼ੁਭਨੀਤ ਕੌਰ ਠਠੀਆਂ , ਦਵਿੰਦਰ ਸਿੰਘ ਗੋਲਡੀ ਪਿੰਡ ਧੂਲਕਾ, ਰਾਜ ਕੌਰ, ਨੰਬਰਦਾਰ ਜਸਪਾਲ ਸਿੰਘ ਪਿੰਡ ਠੱਠੀਆਂ, ਮਾਸਟਰ ਮਲਕੀਤ ਸਿੰਘ ਸੰਸਥਾ ਦੀ ਸਮੁੱਚੀ ਟੀਮ ਅਤੇ ਨਗਰ ਦੀਆਂ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ |