ਬਾਬਾ ਬਕਾਲਾ ਸਾਹਿਬ, 29 ਦਸੰਬਰ (ਰਾਜਨ)-ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵੱਲੋਂ ਸਾਲ 2025 ਨੂੰ ਅਲਵਿਦਾ ਕਹਿੰਦਿਆਂ ਅਤੇ ਸਾਲ 2026 ਨੂੰ ਜੀ ਆਇਆਂ ਕਹਿਣ ਲਈ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਗਈ | ਇਸ ਮੌਕੇ ਐਸੋਸੀਏਸ਼ਨ ਦੇ ਸਲਾਹਕਾਰ ਹਰਜੀਪ੍ਰੀਤ ਸਿੰੰਘ ਕੰਗ ਅਤੇ ਸਰਕਲ ਮਹਿਤਾ ਦੇ ਪ੍ਰਧਾਨ ਕੈਪਟਨ ਸਿੰਘ ਉਚੇਚੇ ਤੌਰ 'ਤੇ ਪੁੱਜੇ | ਸਭ ਤੋਂ ਪਹਿਲਾਂ ਮੀਤ ਪ੍ਰਧਾਨ ਬਾਬਾ ਸੁਖਵੰਤ ਸਿੰਘ ਚੰਨਣਕੇ ਦੀ ਧਰਮ ਸੁਪਤਨੀ ਬੀਬੀ ਹਰਜਿੰਦਰ ਕੌਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ | ਉਪਰੰਤ ਫੀਲਡ ਪੱਤਰਕਾਰ ਐਸੋਸੀਏਸ਼ਨ ਵਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਕੀਤਾ ਗਿਆ ਅਤੇ ਖਜ਼ਾਨਚੀ ਰਣਜੀਤ ਸਿੰਘ ਸੰਧੂ ਵੱਲੋਂ ਪਿਛਲੇ ਸਾਲ ਦਾ ਖਰਚ-ਆਮਦਨ ਦਾ ਵੇਰਵਾ ਦਿੱਤਾ ਗਿਆ | ਇਸ ਮੌਕੇ ਸਾਲ 2026-27 ਲਈ ਨਵੇਂ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਤਹਿਸੀਲ ਪੱਧਰ ਦਾ 'ਮੌਜੂਦਾ ਪੱਤਰਕਾਰਤਾ ਦੇ ਵਿਸ਼ੇ 'ਤੇ ਸੈਮੀਨਾਰ' ਕਰਵਾਉਣ, ਨਵੇਂ ਵਰ੍ਹੇ 2026-27 ਲਈ ਸਮੂਹ ਮੈਂਬਰਾਂ/ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕਰਨ, ਨਵੇਂ ਸਾਲ ਦੇ ਕੈਲੰਡਰ ਅਤੇ ਡਾਇਰੀਆਂ ਜਾਰੀ ਕਰਨ ਸਬੰਧੀ ਵਿਚਾਰਾਂ ਤੋਂ ਇਲਾਵਾ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਲੱਡੂ ਨੂੰ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕਮਲੇਸ਼ ਰਾਣੀ ਨੂੰ ਬਿਨਾਂ ਮੁਕਾਬਲੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣੇ ਜਾਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਵੇਂ ਬਣੇ ਮੈਂਬਰ ਹਰਕੰਵਲਜੀਤ ਸਾਹਿਲ (7-ਰੀਵਰ) ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਇਸ ਮੌਕੇ ਸਰਵਸ੍ਰੀ ਧਰਮਿੰਦਰ ਸਿੰਘ ਭੰਮਰਾ, ਜਗੀਰ ਸਿੰਘ ਸਫਰੀ, ਪਰਮਜੀਤ ਸਿੰਘ ਰੱਖੜਾ, ਅਤਰ ਸਿੰਘ ਤਰਸਿੱਕਾ, ਹਰਜੀਤ ਸਿੰਘ ਬੁਤਾਲਾ, ਗੌਰਵ ਜੋਸ਼ੀ, ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਅਠੌਲ਼ਾ, ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਹਰਜੀਪ੍ਰੀਤ ਸਿੰਘ ਕੰਗ, ਕੈਪਟਨ ਸਿੰਘ ਮਹਿਤਾ, ਸੁਰਿੰਦਰਪਾਲ ਸਿੰਘ ਲੱਡੂ, ਸੁਖਵਿੰਦਰ ਸਿੰਘ ਚਾਹਲ, ਰਣਜੀਤ ਸਿੰਘ ਸੰਧੂ, ਸੁਸ਼ੀਲ ਅਰੋੜਾ, ਸੁਰਜੀਤ ਸਿੰਘ ਬੁਤਾਲਾ, ਡਾ: ਸਰਬਜੀਤ ਸਿੰਘ ਬਿੱਲਾ, ਅਮਰਜੀਤ ਸਿੰਘ ਬੁੱਟਰ, ਜਸਪਾਲ ਸਿੰਘ ਗੱਗੜਭਾਣਾ, ਕਮਲਪ੍ਰੀਤ ਸਿੰਘ ਹੈਪੀ, ਸਕੱਤਰ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਗਿੱਲ, ਰਾਜਦੀਪ ਸਿੰਘ ਮਹਿਤਾ, ਗੁਰਮੁੱਖ ਸਿੰਘ ਪੱਡਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ, ਅਮਰਵੀਰ ਸਿੰਘ ਅਜ਼ਾਦ, ਹਰਮਨਪ੍ਰੀਤ ਸਿੰਘ ਗਿੱਲ ਆਦਿ ਪੱਤਰਕਾਰ ਹਾਜ਼ਰ ਸਨ |
ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਦੌਰਾਨ ਅਹਿਮ ਮਤੇ ਪਾਸ <br/>
ਅਜੀਤ ਡੈਸਕ
30-12-2025