ਮਜੀਠਾ, 30 ਦਸੰਬਰ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਗੱਲ ਕਰਦਿਆਂ ਕਿਹਾ ਕਿ 18 ਜਨਵਰੀ ਨੂੰ ਮਜੀਠਾ ਵਿਖੇ ਹੋਣ ਜਾ ਰਹੀ ਪਾਰਟੀ ਦੀ ਵਿਸ਼ਾਲ ਧੰਨਵਾਦ ਰੈਲੀ ਹਲਕੇ ਵਿਚ ਇਕ ਨਵਾਂ ਇਤਿਹਾਸ ਰਚੇਗੀ | ਇਹ ਰੈਲੀ ਦਾਣਾ ਮੰਡੀ ਮਜੀਠਾ ਵਿਚ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਬੋਧਨ ਕਰਨਗੇ | ਉਨ੍ਹਾਂ ਨਾਲ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ ਅਤੇ ਜਨਤਾ ਨੂੰ ਪੰਜਾਬ ਸਰਕਾਰ ਦੀਆਂ ਵਿਕਾਸ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ | ਤਲਬੀਰ ਗਿੱਲ ਨੇ ਭਰੋਸਾ ਜਤਾਇਆ ਕਿ ਇਸ ਰੈਲੀ ਵਿਚ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ ਵਿਚ ਠਾਠਾਂ ਮਾਰਦਾ ਇਕੱਠ ਸਾਬਤ ਕਰ ਦੇਵੇਗਾ ਕਿ ਮਜੀਠਾ ਹਲਕੇ ਦੇ ਵਾਸੀ 'ਆਪ' ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹੇ ਹਨ | ਇਸ ਮੌਕੇ ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਪ੍ਰਵੀਨ ਕੁਮਾਰ ਪਿੰਕਾ ਮਜੀਠਾ, ਸੁਰਿੰਦਰ ਸਿੰਘ ਲਾਲੀ ਮਜੀਠਾ ਦਿਹਾਤੀ ਅਤੇ ਹਲਕੇ ਦੇ ਬਹੁਤ ਸਾਰੇ ਹੋਰ 'ਆਪ' ਆਗੂ ਤੇ ਵਰਕਰ ਵੀ ਮੌਜੂਦ ਸਨ |
ਮਜੀਠਾ 'ਚ 18 ਜਨਵਰੀ ਨੂੰ ਹੋਣ ਵਾਲੀ ਰੈਲੀ ਨਵਾਂ ਇਤਿਹਾਸ ਸਿਰਜੇਗੀ : ਤਲਬੀਰ ਗਿੱਲ <br/>
ਅਜੀਤ ਡੈਸਕ
31-12-2025