ਅੰਮਿ੍ਤਸਰ, 30 ਦਸੰਬਰ (ਗਗਨਦੀਪ ਸ਼ਰਮਾ)-ਰਾਜਸਥਾਨ ਦੀ ਸਮਾਜ ਸੇਵੀ ਸੰਸਥਾ ਦੀ ਰਾਸ਼ਟਰੀ ਪ੍ਰਧਾਨ ਐੱਸ. ਸਮਰਿਤੀ ਸਾਰਸਵਤ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਡਾ. ਸਵਰਾਜ ਗਰੋਵਰ ਨੂੰ 'ਟਾਪ ਪਰਸਨੈਲਿਟੀ ਆਫ਼ ਦ ਯੀਅਰ 2025' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਡਾ. ਗਰੋਵਰ ਨੇ ਸੰਸਥਾ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਆਖਰੀ ਸਾਹ ਤੱਕ ਸਮਾਜ ਸੇਵਾ ਕਰਨ ਦਾ ਭਰੋਸਾ ਦਿੱਤਾ | ਜ਼ਿਕਰਯੋਗ ਹੈ ਕਿ ਅੰਮਿ੍ਤਸਰ ਨਾਲ ਸੰਬੰਧਿਤ ਡਾ. ਗਰੋਵਰ 1968 ਤੋਂ ਨਾਰੀ ਸਸ਼ਕਤੀਕਰਨ ਸਮੇਤ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਜ਼ਮੀਨੀ ਪੱਧਰ 'ਤੇ ਨਿਰੰਤਰ ਲੋਕ-ਕਲਿਆਣ ਕਾਰਜ ਕਰਦੇ ਆ ਰਹੇ ਹਨ | ਉਨ੍ਹਾਂ ਦੇ ਅਥਾਹ ਯਤਨਾਂ ਨੇ ਹੁਣ ਤੱਕ 25,000 ਤੋਂ ਵੱਧ ਟੁੱਟੇ-ਬਿਖਰੇ ਪਰਿਵਾਰਾਂ ਨੂੰ ਮੁੜ ਜੋੜ ਕੇ ਉਨ੍ਹਾਂ ਦੇ ਜੀਵਨ ਵਿਚ ਖੁਸ਼ੀਆਂ ਵਾਪਸ ਲਿਆਂਦੀਆਂ | ਉਨ੍ਹਾਂ ਦੇ ਸ਼ਲਾਘਾਯੋਗ ਕਾਰਜਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਵੱਡੀ ਪ੍ਰਸ਼ੰਸਾ ਪ੍ਰਾਪਤ ਹੋਈ ਹੈ ਅਤੇ ਭਾਰਤ ਵਿਚ ਵੀ ਲਗਭਗ ਸਾਰੇ ਰਾਜਾਂ ਵਲੋਂ ਉਨ੍ਹਾਂ ਦੇ ਸਮਾਜਿਕ ਯੋਗਦਾਨ ਨੂੰ ਮਾਣ-ਸਨਮਾਨ ਦਿੱਤਾ ਗਿਆ ਹੈ |