07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਾਮੀ ਜਿੰਮਖਾਨਾ ਕਲੱਬ 'ਚ ਲੱਗੀ ਭਿਆਨਕ ਅੱਗ, ਫਾਇਰ ਬਿ੍ਗੇਡ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਪਾਇਆ ਕਾਬੂ

Ad Position 21
No active advertisement
ਅਜੀਤ ਡੈਸਕ 02-06-2025
ਪਟਿਆਲਾ, 1 ਜੂਨ (ਗੁਰਪ੍ਰੀਤ ਸਿੰਘ ਚੱਠਾ)-ਉਤਰੀ ਭਾਰਤ ਦੇ ਪ੍ਰਸਿੱਧ ਨਾਮੀ ਰਾਜਿੰਦਰਾ ਮਹਿੰਦਰਾ ਮਹਾਰਾਣੀ ਕਲੱਬ 'ਚ ਅੱਜ ਸ਼ਾਮੀਂ ਭਿਆਨਕ ਅੱਗ ਲੱਗ ਗਈ | ਜਿਸ 'ਤੇ ਮੌਕੇ ਤੇ ਪੁੱਜੀ ਫਾਇਰ ਬਿ੍ਗੇਡ ਦੀ ਟੀਮ ਨੇ ਕਾਬੂ ਪਾ ਲਿਆ | ਇਸ ਅੱਗ 'ਚ ਲੱਖਾਂ ਦਾ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਇਸ ਅੱਗ ਲੱਗਣ ਦਾ ਕਾਰਨ ਪ੍ਰਬੰਧਕਾਂ ਵਲੋਂ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ | ਜਿੰਮਖਾਨਾ ਕਲੱਬ 'ਚ ਲਗਭਗ ਸ਼ਾਮੀਂ 4 ਵਜੇ ਅਚਾਨਕ ਛੱਤ 'ਤੇ ਬਣੇ ਕੈਫ਼ੇ 'ਚ ਅੱਗ ਲਗ ਗਈ | ਕੁਝ ਸਮੇਂ 'ਚ ਹੀ ਇੱਥੇ ਪਏ ਸਾਮਾਨ ਅਤੇ ਗਰਮੀ 'ਚ ਅੱਗ ਭਿਆਨਕ ਰੂਪ ਧਾਰਨ ਕਰ ਗਈ | ਇਸ ਉਪਰੰਤ ਤੁਰੰਤ ਫਾਇਰ ਬਿ੍ਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ | ਇਸ ਮੌਕੇ ਫਾਇਰ ਬਿ੍ਗੇਡ ਦੇ ਮੁਖੀ ਲਵਕੁਸ਼ ਤਿੰਨ ਗੱਡੀਆਂ ਸਮੇਤ ਆਪਣੀ ਟੀਮ ਨੂੰ ਲੈ ਕੇ ਕਲੱਬ 'ਚ ਦਾਖ਼ਲ ਹੋਏ | ਇਸ ਉਪਰੰਤ ਉਨ੍ਹਾਂ ਲਗਭਗ 15-20 ਮਿੰਟਾਂ ਅੰਦਰ ਪਾਣੀ ਦੀਆਂ ਬੁਛਾੜਾਂ ਮਾਰ ਕੇ ਅੱਗ 'ਤੇ ਕਾਬੂ ਪਾ ਲਿਆ | ਫਾਇਰ ਬਿ੍ਗੇਡ ਦੀ ਟੀਮ ਦੀ ਮੁਸਤੈਦੀ ਕਾਰਨ ਇਸ ਕਲੱਬ ਦੀ ਵੱਡੀ ਇਮਾਰਤ ਅਤੇ ਸਾਜ਼ੋ ਸਾਮਾਨ ਅੱਗ ਦੀ ਭੇਟ ਚੜ੍ਹਨੋਂ ਬਚ ਗਿਆ | ਜਾਣਕਾਰੀ ਮੁਤਾਬਿਕ ਇਸ ਮੌਕੇ ਕਲੱਬ 'ਚ ਕਰਮਚਾਰੀ ਵੀ ਘੱਟ ਗਿਣਤੀ 'ਚ ਸਨ | ਇਸ ਦੇ ਨਾਲ ਹੀ ਭਾਵੇਂ ਕਲੱਬ 'ਚ ਅੱਗ ਬੁਝਾਊ ਪ੍ਰਣਾਲੀ ਲੱਗੀ ਹੋਈ ਹੈ ਪਰ ਇਸ ਅੱਗ ਬੁਝਾਊ ਪ੍ਰਣਾਲੀ ਨੂੰ ਚਲਾਉਣ ਵਾਲਾ ਮਾਹਿਰ ਨਾ ਹੋਣ ਕਾਰਨ ਇਹ ਪ੍ਰਣਾਲੀ ਕਿਸੇ ਕੰਮ ਨਹੀਂ ਆਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਮੀਂ 4 ਵਜੇ ਜਦੋਂ ਅਚਾਨਕ ਇਹ ਅੱਗ ਲੱਗੀ ਹੈ ਤਾਂ ਉਸ ਮੌਕੇ ਕਲੱਬ ਵਿਚ ਚਹਿਲ ਪਹਿਲ ਕਾਫ਼ੀ ਘੱਟ ਹੁੰਦੀ ਹੈ | ਇਸ ਤੋਂ ਇਲਾਵਾ ਜਿਸ ਕੈਫ਼ੇ ਵਿਚ ਇਹ ਅੱਗ ਲੱਗੀ ਹੈ ਉਸ ਦੇ ਹੇਠਾਂ ਰਸੋਈ ਹੈ ਪਰ ਉਸ ਵਕਤ ਬੰਦ ਹੋਣ ਕਾਰਨ ਇੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ | ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਕੈਫ਼ੇ ਵਿਚ ਕਾਫ਼ੀ ਕੀਮਤੀ ਸਾਮਾਨ ਵਰਤਿਆ ਜਾ ਰਿਹਾ ਸੀ ਜੋ ਸੜ ਕੇ ਸੁਆਹ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਨੁਕਸਾਨ 20 ਲੱਖ ਤੋਂ ਉੱਪਰ ਹੋ ਸਕਦਾ ਹੈ ਪਰ ਇਸ ਬਾਰੇ ਸਪਸ਼ਟ ਤਾਂ ਪੂਰੀ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ | ਇਸ ਮੌਕੇ ਕੰਪਾਨੀ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵਿਚ ਅੱਗ ਬੁਝਾਉਣ ਲਈ ਯੰਤਰ ਅਤੇ ਪੂਰੀ ਪ੍ਰਣਾਲੀ ਮੌਜੂਦ ਹੈ ਜਿਸ ਦਾ ਉਨ੍ਹਾਂ ਨੂੰ ਅੱਗ ਬੁਝਾਉਣ ਵਿਚ ਉਨ੍ਹਾਂ ਨੂੰ ਸਹਿਯੋਗ ਮਿਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਬਿ੍ਗੇਡ ਦੇ ਮੁਖੀ ਲਵਕੁਸ਼ ਨੇ ਕਿਹਾ ਕਿ 4 ਵਜੇ ਦੇ ਕਰੀਬ ਉਨ੍ਹਾਂ ਨੂੰ ਖ਼ਬਰ ਮਿਲਦਿਆਂ ਹੀ ਉਹ ਪੂਰੀ ਟੀਮ ਸਮੇਤ ਤਿੰਨ ਅੱਗ ਬੁਝਾਊ ਵਾਹਨ ਕੁਝ ਮਿੰਟਾਂ ਵਿਚ ਲੈ ਕੇ ਮੌਕੇ 'ਤੇ ਪਹੁੰਚ ਗਏ ਸਨ | ਜਿੱਥੇ ਪੂਰੀ ਟੀਮ ਨੇ ਜੱਦੋ-ਜਹਿਦ ਕਰ ਕੇ ਕੁਝ ਮਿੰਟਾਂ 'ਚ ਹੀ ਅੱਗ 'ਤੇ ਕਾਬੂ ਪਾ ਲਿਆ ਸੀ | ਇਸ ਮੌਕੇ ਉਨ੍ਹਾਂ ਕਿਹਾ ਕਿ ਕਲੱਬ 'ਚ ਅੱਗ ਬੁਝਾਉਣ ਸੰਬੰਧੀ ਅੱਗ ਬੁਝਾਊ ਪ੍ਰਣਾਲੀ ਮੌਜੂਦ ਸੀ ਪਰ ਉਸ ਨੂੰ ਚਲਾਉਣ ਲਈ ਕੋਈ ਮਾਹਿਰ ਵਿਅਕਤੀ ਨਹੀਂ ਸੀ ਜਿਸ ਕਾਰਨ ਸਥਾਨਕ ਪੱਧਰ 'ਤੇ ਇਸ 'ਤੇ ਕਾਬੂ ਨਹੀਂ ਪਾਇਆ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਦੋ ਭਰਾਵਾਂ ਦੀ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ 8 ਨਾਮਜ਼ਦ ਅਗਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ
Ad Position 24