ਘਨੌਰ, 1 ਜੂਨ (ਸਰਦਾਰਾ ਸਿੰਘ ਲਾਛੜੂ)-ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਤੇ ਭਾਜਪਾ ਦੇ ਮੈਂਬਰਸ਼ਿਪ ਇੰਚਾਰਜ ਹਲਕਾ ਘਨੌਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪਹਿਲਗਾਮ 'ਚ ਵਾਪਰੇ ਘਟਨਾਕ੍ਰਮ ਤੇ ਭਾਰਤੀ ਫ਼ੌਜੀਆਂ ਨੇ ਕੀਤੇ ਐਕਸ਼ਨ ਸੰਧੂਰ ਦੇ ਸਫਲਤਾਪੂਰਵਕ ਨਤੀਜੇ ਵਜੋਂ ਪਾਕਿਸਤਾਨੀ ਸੈਨਿਕਾਂ ਦੇ ਤੇ ਅੱਤਵਾਦੀਆਂ ਦੇ ਦੰਦ ਖੱਟੇ ਕਰਨ ਲਈ ਭਾਰਤੀ ਸੈਨਿਕਾਂ ਨੂੰ ਹੌਸਲਾ ਤੇ ਸਮਰਥਨ ਦੇਣ ਲਈ ਹਲਕਾ ਘਨੌਰ ਤੋਂ ਕਿਸਾਨ ਟਰੈਕਟਰ ਤਿਰੰਗਾ ਮਾਰਚ ਕੱਢਿਆ ਗਿਆ ਸੀ ਜੋ ਕਿਸਾਨਾਂ ਦੇ ਸਾਉਣੀ ਸੀਜ਼ਨ ਦੇ ਕੰਮ ਦੇ ਸਮੇਂ 'ਚ ਤੇ ਕੜਕਦੀ ਧੁੱਪ ਦੇ ਬਾਵਜੂਦ ਵੀ ਸਫਲਤਾਪੂਰਵਕ ਕਾਮਯਾਬ ਹੋਣ ਲਈ ਮਾਰਚ 'ਚ ਸ਼ਾਮਲ ਸਮੂਹ ਕਿਸਾਨਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਸੁਨੇਹੇ ਵਿਚ ਵੱਡੀ ਗਿਣਤੀ 'ਚ ਕਿਸਾਨ ਟਰੈਕਟਰਾਂ ਨੂੰ ਤਿਰੰਗੇ ਝੰਡੇ ਲਾ ਕੇ ਮਾਰਚ 'ਚ ਸ਼ਾਮਲ ਹੋਏ ਸਨ | ਹਰਪਾਲਪੁਰ ਨੇ ਕਿਹਾ ਕਿ ਅੱਜ ਕੱਲ੍ਹ ਕਿਸਾਨਾਂ ਨੂੰ ਖੇਤਾਂ 'ਚ ਬਹੁਤ ਜ਼ਿਆਦਾ ਕੰਮ ਦਾ ਸਮਾਂ ਹੈ ਕਿਉਂਕਿ ਝੋਨਾ ਲਗਾਉਣ ਦਾ ਸਮਾਂ ਨੇੜੇ ਹੋਣ ਕਰਕੇ ਕਿਸਾਨਾਂ ਆਪਣੇ ਟਰੈਕਟਰਾਂ ਨੂੰ ਤਿਰੰਗੇ ਝੰਡੇ ਲਾ ਕੇ ਪੂਰੇ ਜੋਸ਼ ਨਾਲ ਫ਼ੌਜੀ ਭਰਾਵਾਂ ਨੂੰ ਸਮਰਪਿਤ ਭਾਵਨਾ ਨਾਲ ਸਮਰਥਨ ਦੇਣ ਲਈ ਅਨਾਜ ਮੰਡੀ ਘਨੌਰ ਵਿਖੇ ਪਹੁੰਚੇ ਸਨ | ਇਹ ਮਾਰਚ ਦੇਸ਼ ਤੇ ਪੰਜਾਬ ਦੇ ਕਿਸਾਨਾਂ ਦਾ ਪਹਿਲਾ ਮਾਰਚ ਸੀ, ਇਸ ਮਾਰਚ ਨੇ ਸਮੂਹ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਫ਼ੌਜੀ ਭਰਾਵਾਂ ਨੂੰ ਸਮਰਥਨ ਦਿੱਤਾ ਹੈ, ਮੈਂ ਆਪਣੇ ਵਲੋਂ ਤੇ ਭਾਰਤੀ ਜਨਤਾ ਪਾਰਟੀ ਵਲੋਂ ਸਮੁੱਚੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ |