07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ 'ਅਸੀਂ ਦੂਣ ਸਵਾਏ ਹੋਏ' ਫ਼ਿਲਮ ਦਾ ਐਡੀਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਪਟਿਆਲਾ, 1 ਜੂਨ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਗੁਰੂ ਸਿਨੇ ਆਰਟ ਲੁਧਿਆਣਾ ਵਲੋਂ ਪੰਜਾਬੀ ਫ਼ਿਲਮ 'ਅਸੀਂ ਦੂਣ ਸਵਾਏ ਹੋਏ' ਦੇ ਐਡੀਸ਼ਨ ਕਰਵਾਏ ਗਏ | ਜਿਸ ਵਿਚ ਗੁਰੂ ਸਿਨੇ ਆਰਟ ਤੋਂ ਡਾਇਰੈਕਟਰ ਜਸਵੀਰ ਸਿੰਘ ਸੀਰਾ, ਪ੍ਰੋਡਿਊਸਰ ਰਤਨ ਸਿੰਘ ਕਮਾਲਪੁਰੀ, ਰਜਿੰਦਰ ਰਾਜਾ, ਸਵਰਾਜ ਘੁੰਮਣ ਅਤੇ ਰਮਣੀਕ ਘੁੰਮਣ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਅਤੇ ਪਿ੍ੰਸੀਪਲ ਹਿੰਮਤ ਕੌਰ ਨੇ ਮਹਿਮਾਨਾਂ ਨੂੰ ਸਰੋਪਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਸ ਕਾਰਜ ਵਿਚ ਉਨ੍ਹਾਂ ਨੂੰ ਸਫਲਤਾ ਮਿਲੇ ਅਤੇ ਉਹ ਅੱਗੇ ਤੋਂ ਵੀ ਕਲਾ ਦੇ ਖੇਤਰ ਵਿਚ ਲੋਕਾਂ ਨੂੰ ਅੱਗੇ ਲਿਆਉਣ ਲਈ ਤਤਪਰ ਹਨ ਕਿਉਂਕਿ ਸਮਾਜ ਵਿਚ ਅਜਿਹੀਆਂ ਕਲਾਵਾਂ ਅੱਜ ਵੀ ਯੁਵਾ ਪੀੜੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਦੀਆਂ ਹਨ | ਇਸ ਮੌਕੇ 'ਤੇ ਲਗਭਗ 200 ਕਲਾਕਾਰਾਂ ਨੇ, ਜੋ ਦਿੱਲੀ, ਮੁੰਬਈ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਸਨ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਅੰਤ 'ਚ ਸਕੂਲ ਦੇ ਡਾਇਰੈਕਟਰ ਰਮਣੀਕ ਘੁੰਮਣ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ਜੋ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਗੌਰਵਮਈ ਸ਼ਹਾਦਤਾਂ ਤੇ ਇਤਿਹਾਸਿਕ ਵਿਰਸੇ ਨਾਲ ਜਾਣੂ ਕਰਾ ਸਕਣ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰ ਸਕਣ¢
Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਤਿਰੰਗਾ ਮਾਰਚ ਦੀ ਸਫਲਤਾ ਲਈ ਧੰਨਵਾਦ-ਹਰਪਾਲਪੁਰ ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੇ ਜਾਣ ਨਾਲ ਰਾਜਨੀਤੀ ਦੇ ਇਕ ਯੁੱਗ ਦਾ ਹੋਇਆ ਅੰਤ-ਹਰਵਿੰਦਰ ਸਿੰਘ ਸੰਧਾਰਸੀ
Ad Position 24