07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੁਖਦੇਵ ਸਿੰਘ ਢੀਂਡਸਾ ਦੇ ਜਾਣ ਨਾਲ ਰਾਜਨੀਤੀ ਦੇ ਇਕ ਯੁੱਗ ਦਾ ਹੋਇਆ ਅੰਤ-ਹਰਵਿੰਦਰ ਸਿੰਘ ਸੰਧਾਰਸੀ

Ad Position 21
No active advertisement
ਅਜੀਤ ਡੈਸਕ 02-06-2025
ਘਨੌਰ, 1 ਜੂਨ (ਸਰਦਾਰਾ ਸਿੰਘ ਲਾਛੜੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸੰਸਾਰ ਤੋਂ ਰੁਖ਼ਸਤ ਹੋਣ ਨਾਲ ਰਾਜਨੀਤੀ ਦਾ ਇਕ ਯੁੱਗ ਦਾ ਅੰਤ ਹੋ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਸੰਧਾਰਸੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ | ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮਿੱਠ ਬੋਲੜੇ ਸੁਭਾਅ ਅਤੇ ਹਰੇਕ ਵਰਗ ਨੂੰ ਸਤਿਕਾਰ ਦੇਣ ਵਾਲੀ ਸ਼ਖ਼ਸੀਅਤ ਸਨ | ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਜੋ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾ ਕੀਤੀ ਹੈ ਅਤੇ ਢੀਂਡਸਾ ਪਰਿਵਾਰ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ 'ਚ ਵੀ ਅੱਗੇ ਰਿਹਾ ਹੈ ਅਤੇ ਅਜਿਹੀ ਸ਼ਖ਼ਸੀਅਤ ਦੇ ਜਾਣ ਨਾਲ ਕਿਤੇ ਨਾ ਕਿਤੇ ਰਾਜਨੀਤੀ ਨੂੰ ਵੱਡਾ ਘਾਟਾ ਪਹੁੰਚਿਆ ਹੈ | ਇਸ ਮੌਕੇ ਉਨ੍ਹਾਂ ਨਾਲ ਤੇਜਿੰਦਰ ਸਿੰਘ ਰਾਏਪੁਰ, ਕੁਲਵਿੰਦਰ ਸਿੰਘ ਹਰਪਾਲਪੁਰ, ਗੁਲਜ਼ਾਰ ਸਿੰਘ ਸਾ. ਸਰਪੰਚ, ਗੁਰਮੇਲ ਸਿੰਘ ਸੰਧਾਰਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ 'ਅਸੀਂ ਦੂਣ ਸਵਾਏ ਹੋਏ' ਫ਼ਿਲਮ ਦਾ ਐਡੀਸ਼ਨ ਕਰਵਾਇਆ ਅਗਲੀ ਖ਼ਬਰ ਪਿੰਡ ਭਟੇੜੀ 'ਚ ਪਿੱਪਲ ਦਾ ਬੂਟਾ ਲਾ ਕੇ ਕੀਤੀ ਵਣ ਮਹਾਂਉਤਸਵ ਦੀ ਸ਼ੁਰੂਆਤ
Ad Position 24