ਸਨੌਰ, 2 ਜੂਨ (ਮੋਹਣ ਸਿੰਘ ਭੱਟੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦਾ ਨਤੀਜਾ ਜਾਰੀ ਹੋਣ ਮਗਰੋਂ ਭਾਰਤੀਯ ਵਾਲਮੀਕੀ ਧਰਮ ਸਮਾਜ ਸ਼ਾਖਾ ਸਨੌਰ ਵਲੋਂ ਚੌਰਾ ਰੋਡ ਸਨੌਰ ਸਥਿਤ ਵਾਲਮੀਕੀ ਰਮਾਇਣ ਭਵਨ ਵਿਖੇ ਇਕ ਸਮਾਗਮ ਦੌਰਾਨ ਵਾਲਮੀਕੀ ਸਮਾਜ ਦੇ ਚੰਗੇ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿਯੂਸ਼, ਬਬਰੀਕ, ਬਿੰਨੀ, ਵਿਨੇ, ਕਨਿਕਾ, ਗੌਰਵ ਸੰਗਰ, ਪਲਕ ਅਤੇ ਭੂਮਿਕਾ ਨੂੰ ਚੌਧਰੀ ਛੱਜੂ ਰਾਮ, ਚੌਧਰੀ ਪਿਆਰਾ ਲਾਲ ਅਤੇ ਗੁਰਮੇਲ ਸਿੰਘ ਵਲੋਂ ਸਨਮਾਨ ਪੱਤਰ ਭੇਟ ਕਰਕੇ ਉਤਸ਼ਾਹਿਤ ਕੀਤਾ ਗਿਆ | ਸਮਾਗਮ ਵਿਚ ਭਾਵਾਧਸ ਪੰਜਾਬ ਦੇ ਸਕੱਤਰ ਵੀਰ ਸੁਰਿੰਦਰ ਮੱਟੂ ਨੇ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਭਵਿੱਖ ਵਿਚ ਸਮਾਜ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਉਹ ਮਹਾਂਰਿਸ਼ੀ ਵਾਲਮੀਕੀ ਦੇ ਹੱਥ ਵਿਚ ਦਰਸਾਈ ਕਲਮ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੋਂ ਸੇਧ ਲੈਣ | ਸਮਾਗਮ ਵਿਚ ਭਾਵਾਧਸ ਭਾਰਤ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਵੀਰ ਬਿੱਟੂ ਸੰਗਰ, ਵੀਰ ਸੁਮਿਤ ਕੁਮਾਰ ਜੋਨੀ, ਗੁਰਦੀਪ ਸਿੰਘ ਪ੍ਰਧਾਨ ਭਾਵਾਧਸ ਸਨੌਰ, ਪਰਮਜੀਤ ਸਿੰਘ ਭੋਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸਨੌਰ, ਹੈਪੀ ਸੰਗਰ, ਪਿ੍ੰਸ ਲਾਡਾ, ਸੰਜੀਵ ਸੰਜੂ, ਵਿੱਕੀ ਸੰਗਰ, ਵਿੰਦਰ ਕੁਮਾਰ, ਸ਼ਿਵਮ, ਗੌਤਮ ਮੱਟੂ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |