02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਗ਼ੈਰ ਕੰਮ ਤੋਂ ਹੀ ਅਧਿਕਾਰੀਆਂ ਵਲੋਂ ਠੇਕੇਦਾਰ ਨੂੰ ਕੀਤੀ ਗਈ ਅਦਾਇਗੀ ਦੀ ਕਰਵਾਵਾਂਗੇ ਪੜਤਾਲ-ਮੇਅਰ ਕੁੰਦਨ ਗੋਗੀਆ <br/>

Ad Position 21
No active advertisement
ਅਜੀਤ ਡੈਸਕ 03-09-2025
ਪਟਿਆਲਾ, 2 ਸਤੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ 'ਚ ਪਿਛਲੇ ਕਈ ਮਹੀਨਿਆਂ ਤੋਂ ਅੱਡ-ਅੱਡ ਬਰਾਂਚਾਂ 'ਚ ਘਪਲਿਆਂ ਦੇ ਉਜਾਗਰ ਹੋਣ ਤੋਂ ਬਾਅਦ ਮੇਅਰ ਕੁੰਦਨ ਗੋਗੀਆ ਵਲੋਂ ਕਈ ਥਾਈਾ ਇਨ੍ਹਾਂ ਘਪਲਿਆਂ ਨੂੰ ਨੱਥ ਪਾਈ ਗਈ | ਜਿਸ ਤੋਂ ਬਾਅਦ ਕੁੱਝ ਇਕ ਸ਼ਾਖਾਵਾਂ ਦੀ ਆਮਦਨ 'ਚ ਵਾਧਾ ਤੇ ਖ਼ਰਚਿਆਂ 'ਚ ਘਾਟਾ ਦਰਜ ਕੀਤਾ ਗਿਆ | ਪਰੰਤੂ ਅੱਜ ਸ੍ਰੀ ਗੋਗੀਆ ਵਲੋਂ ਹੈਰਾਨੀਜਨਕ ਖ਼ੁਲਾਸੇ ਕਰਦਿਆਂ ਉਚ ਅਧਿਕਾਰੀਆਂ ਵਲੋਂ ਘਪਲੇ ਦੀਆਂ ਆਸ਼ੰਕਾ ਵਾਲੀਆਂ ਫਾਈਲਾਂ ਉਨ੍ਹਾਂ ਨੂੰ ਨਾ ਦਿਖਾਉਣ ਦੀ ਗੱਲ ਵੱਡੀ ਗਿਣਤੀ 'ਚ ਪਹੁੰਚੇ ਮੀਡੀਆ ਕਰਮੀਆਂ ਸਾਹਮਣੇ ਕਹੀ | ਉਨ੍ਹਾਂ ਅਜ ਇਕ ਨਵਾਂ ਮਸਲਾ ਸਾਹਮਣੇ ਲਿਆਂਦਾ ਜਿਸ 'ਚ ਐਸ.ਈ. ਹਰਕਿਰਨਪਾਲ ਸਿੰਘ ਵਲੋਂ ਦੂਸਰੇ ਐਕਸੀਅਨ ਦੇ ਅਧਿਕਾਰ ਖੇਤਰ 'ਚ ਆਉਂਦੇ ਕੰਮਾਂ ਦੀ ਠੇਕੇਦਾਰਾਂ ਨੂੰ 9 ਲੱਖ 87 ਹਜ਼ਾਰ ਦੇ ਕਰੀਬ ਅਦਾਇਗੀ ਕਰ ਦਿਤੀ ਗਈ | ਉਨ੍ਹਾਂ ਦੇ ਦਾਅਵੇ ਮੁਤਾਬਿਕ ਇਹ ਉਹ ਅਦਾਇਗੀ ਸੀ ਜਿਸ ਦੇ ਏਵਜ਼ ਵਜੋਂ ਕੋਈ ਕੰਮ ਹੀ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 1 ਕਰੋੜ ਰੁਪਏ ਦੇ ਹੋਰ ਅਜਿਹੇ ਕੰਮ ਕੀਤੇ ਗਏ ਹਨ ਜਿਨ੍ਹਾਂ ਦੀਆਂ ਫਾਈਲਾਂ ਉਨ੍ਹਾਂ ਵਲੋਂ 15 ਜੁਲਾਈ ਨੂੰ ਸੰਬੰਧਿਤ ਅਧਿਕਾਰੀਆਂ ਤੋਂ ਮੰਗੀਆਂ ਗਈਆਂ ਸਨ ਉਹ ਵੀ ਹਾਲੇ ਤਕ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ | ਉਨ੍ਹਾਂ ਸਪਸ਼ਟ ਕੀਤਾ ਕਿ ਉਹ ਲੋਕਾਂ ਦੁਆਰਾ ਭਰੇ ਟੈਕਸ ਵਿਚੋਂ ਤਨਖ਼ਾਹ ਲੈ ਰਹੇ ਹਨ ਅਤੇ ਇਸ ਪੈਸੇ ਨੂੰ ਅਜਾਈਾ ਜਾਂਦਾ ਨਹੀਂ ਦੇਖ ਸਕਦੇ | ਇਸ ਸੰਬੰਧੀ ਉਨ੍ਹਾਂ ਕਮਿਸ਼ਨਰ ਨਗਰ ਨਿਗਮ ਪਰਮਬੀਰ ਸਿੰਘ ਨੂੰ ਵੀ ਲਿਖਤੀ ਕਿਹਾ ਕਿ ਇਹ ਫਾਈਲਾਂ ਆਪਣੇ ਅਧਿਕਾਰੀਆਂ ਕੋਲ ਲੈ ਕੇ ਉਨ੍ਹਾਂ ਨੂੰ ਪੜਤਾਲ ਲਈ ਦਿਖਾਈਆਂ ਜਾਣ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਅੱਜ ਐਸ.ਐਸ.ਪੀ. ਚੌਕਸੀ ਵਿਭਾਗ ਨੂੰ ਵੀ ਇਸ ਸੰਬੰਧੀ ਲਿਖਤੀ ਜਾਣੂੰ ਕਰਵਾ ਦਿੱਤਾ ਹੈ | ਦੇਖਣਾ ਇਹ ਹੋਵੇਗਾ ਕਿ ਕਮਿਸ਼ਨਰ ਨਗਰ ਨਿਗਮ ਅਤੇ ਚੌਕਸੀ ਵਿਭਾਗ ਵਲੋਂ ਆਉਂਦੇ ਸਮੇਂ ਕੀ ਕਾਰਵਾਈ ਹੁੰਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਲੱਕੀ ਬਹਿਲ, ਨਵੀਨ ਚੁੱਘ, ਰਣਬੀਰ, ਰਜਿੰਦਰ ਮੋਹਨ, ਕੌਂਸਲਰ ਦਵਿੰਦਰ ਗੋਲਡੀ, ਕੁਲਵੰਤ ਸਿੰਘ, ਮਨਦੀਪ ਸਿੰਘ, ਸੰਜੀਵ, ਜਗਮੋਹਨ ਸਿੰਘ, ਗੌਰਵ ਅਰੋੜਾ ਵੀ ਮੌਜੂਦ ਸਨ | ਇਸ ਸੰਬੰਧੀ ਐਸ.ਈ. ਹਰਕਿਰਨਪਾਲ ਸਿੰਘ ਨਾਲ ਫ਼ੋਨ 'ਤੇ ਗਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਨਿਕਾਸੀ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਮਦਰੱਸਾ ਸਕੂਲ 'ਚ ਵੜਿਆ <br/> ਅਗਲੀ ਖ਼ਬਰ ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਪਿੰਡ ਬਡਲੀ ਦੇ ਲੋਕ ਆਪਣੇ ਪੱਧਰ 'ਤੇ ਬੰਨ੍ਹ ਰਹੇ ਹਨ ਦਰਿਆ ਦਾ ਬੰਨ੍ਹ <br/>
Ad Position 24