02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰਤੀ ਜਨਤਾ ਪਾਰਟੀ ਹਰ ਸੂਬੇ ਨਾਲ ਇਕਜੁੱਟ ਹੋ ਕੇ ਖੜ੍ਹੀ- ਡਾ. ਕਾਂਸਲ

Ad Position 21
No active advertisement
ਡਾ. ਗੁਰਵਿੰਦਰ ਕਾਂਸਲ <br/> 03-09-2025
ਪਟਿਆਲਾ, 2 ਸਤੰਬਰ (ਅ.ਸ. ਆਹਲੂਵਾਲੀਆ)-ਭਾਜਪਾ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਭਾਰੀ ਬਾਰਿਸ਼ ਤੇ ਹੜ੍ਹ ਨਾਲ ਹੋਏ ਹਾਲਾਤ ਬਹੁਤ ਦੁਖਦਾਈ ਨੇ ਪਰ ਇਸ ਮੁਸ਼ਕਿਲ ਸਮੇਂ ਵਿਚ ਹਰਿਆਣਾ ਸਰਕਾਰ ਹੜ੍ਹ ਨਾਲ ਹੋਏ ਪਰਵਾਵਿਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੀ ਹੈ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਮੌਜੂਦਾ ਹਾਲਾਤਾਂ ਨਾਲ ਲੜਨ ਲਈ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ 5-5 ਕਰੋੜ ਰੁਪਏ ਦੀ ਮਦੱਦ ਦਿੱਤੀ ਹੈ | ਇਹ ਮਦਦ ਰਾਹਤ ਅਤੇ ਬਚਾਅ ਵਿਚ ਤੇ ਲਾਭਦਾਇਕ ਹੋਵੇਗੀ ਹੀ ਪਰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦੱਦ ਦੇਣ ਵਿਚ ਵੀ ਲਾਭਦਾਇਕ ਰਹੇਗੀ | ਡਾ. ਕਾਂਸਲ ਨੇ ਇਹ ਵੀ ਦੱਸਿਆ ਕੁਝ ਦਿਨ ਪਹਿਲਾ ਹਰਿਆਣਾ ਸਰਕਾਰ ਨੇ 1984 ਦੇ ਦੰਗਾ ਪੀੜਿਤ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਉਪਰਾਲਾ ਕੀਤਾ ਸੀ ਤੇ ਹੁਣ ਕੁਦਰਤੀ ਆਫ਼ਤ ਆਉਣ ਤੇ ਫੰਡ ਦੇਣ ਦਾ ਇਹ ਉਪਰਾਲਾ ਬਹੁਤ ਹੀ ਨੇਕ ਅਤੇ ਪ੍ਰਭਾਵਸ਼ਾਲੀ ਹੈ | ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਭਾਰਤੀ ਜਨਤਾ ਪਾਰਟੀ ਹਰ ਵਾਰ ਦੀ ਤਰਾ ਇਸ ਵਾਰ ਵੀ ਲੋਕ ਸੇਵਾ ਲਈ ਕੁਦਰਤੀ ਆਫ਼ਤ ਦੌਰਾਨ ਹਰ ਸੂਬੇ ਨਾਲ ਇੱਕਜੁੱਟ ਹੋਕੇ ਖੜੀ ਹੈ ਅਤੇ ਅੱਗੇ ਵੀ ਖੜੇਗੀ ਨਾਲ ਹੀ ਹਰਿਆਣਾ-ਪੰਜਾਬ-ਜੰਮੂ ਕਸ਼ਮੀਰ ਇਕੱਠੇ ਮਿਲਕੇ ਇਸ ਮੁਸੀਬਤ ਦਾ ਸਾਮ੍ਹਣਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਮੁੰਡੇ ਦੇ ਨਾਭਾ ਹਲਕੇ ਦੇ ਗੇੜਿਆਂ ਨਾਲ ਮਾਹੌਲ ਗਰਮਾਇਆ, ਕਾਂਗਰਸੀ ਵਰਕਰ ਦੁਚਿੱਤੀ... ਅਗਲੀ ਖ਼ਬਰ ਘੱਗਰ ਦਰਿਆ 'ਚ ਵਧ ਰਹੇ ਪਾਣੀ ਨੇ ਬਾਦਸ਼ਾਹਪੁਰ ਇਲਾਕੇ ਦੇ ਲੋਕਾਂ ਦੇ ਸਾਹ ਸੂਤੇ <br/>
Ad Position 24