02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਮੁੰਡੇ ਦੇ ਨਾਭਾ ਹਲਕੇ ਦੇ ਗੇੜਿਆਂ ਨਾਲ ਮਾਹੌਲ ਗਰਮਾਇਆ, ਕਾਂਗਰਸੀ ਵਰਕਰ ਦੁਚਿੱਤੀ 'ਚ

Ad Position 21
No active advertisement
ਅਜੀਤ ਡੈਸਕ 03-09-2025
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਟਿਕਟਾਂ ਦੇ ਕੇ ਚੋਣਾਂ ਵਿਚ ਉਤਾਰਨ ਲਈ ਅੰਦਰੋਂ ਅੰਦਰ ਤਿਆਰੀਆਂ ਹੋ ਰਹੀਆਂ ਹਨ ਤਾਂ ਜੋ ਨਵੇਂ ਚਿਹਰਿਆਂ ਨੂੰ ਜਿਤਾ ਕੇ ਉਹ ਸਰਕਾਰ ਬਣਾ ਸਕਣ | ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਵੇਂ ਅਜੇ ਲਗਭਗ ਡੇਢ ਸਾਲ ਦਾ ਸਮਾਂ ਬਾਕੀ ਹੈ ਦੇ ਬਾਵਜੂਦ ਵਿਧਾਨ ਸਭਾ ਹਲਕਾ ਨਾਭਾ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦੇਖ ਕੇ ਤਾਂ ਇਵੇਂ ਲਗ ਰਿਹਾ ਹੈ ਕਿ ਜਿਵੇਂ ਵਿਧਾਨ ਸਭਾ ਚੋਣਾਂ ਇਸੇ ਸਾਲ ਹੋਣੀਆਂ ਹੋਣ | ਚੋਣ ਲੜਨ ਦੇ ਚਾਹਵਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਭਲਵਾਨਾਂ ਵਲੋਂ ਆਪਣੇ ਆਪਣੇ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਜੇਕਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਨਾਭਾ ਦੇ ਪਿਛਲੇ ਸਿਆਸੀ ਹਾਲਾਤਾਂ ਉਤੇ ਝਾਤ ਮਾਰਨ ਉਪਰੰਤ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਨਾਭਾ ਵਿਧਾਨ ਸਭਾ ਹਲਕਾ ਕਾਂਗਰਸ ਦੀ ਪੱਕੀ ਸੀਟ ਮੰਨੀਂ ਜਾਂਦੀ ਸੀ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਦੀ ਹਨੇਰੀ ਅਤੇ ਇਸ ਹਲਕੇ ਦੇ ਕਾਂਗਰਸੀ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪਾਰਟੀ ਅੰਦਰੋਂ ਹੀ ਵਿਰੋਧਤਾ ਹੋਣ ਅਤੇ ਸਕਾਲਰਸ਼ਿਪ ਦੇ ਨਾਲ ਨਾਲ ਹੋਰ ਮਾਮਲਿਆਂ ਵਿਚ ਘਿਰੇ ਹੋਣ ਕਾਰਨ ਇਹ ਸੀਟ ਆਪ ਦੀ ਝੋਲੀ ਵਿਚ ਪੈ ਗਈ ਸੀ | ਜੇ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਨਾਭਾ ਸੀਟ ਤੋਂ ਕੋਈ ਅਜਿਹਾ ਚਿਹਰਾ ਹੀ ਕਾਂਗਰਸ ਪਾਰਟੀ ਨੂੰ ਜਿੱਤਾ ਸਕਦਾ ਹੈ ਜੋ ਕਿ ਪਾਰਟੀ ਪ੍ਰਤੀ ਵਫ਼ਾਦਾਰ, ਬੇਦਾਗ਼ ਅਤੇ ਨੌਜਵਾਨ ਚਿਹਰਾ ਹੋਵੇ | 2027 ਦੀਆਂ ਚੋਣਾਂ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਸਤਵੰਤ ਸਿੰਘ ਮੋਹੀ ਦੇ ਪੁੱਤਰ ਨੌਜਵਾਨ ਤੇਜ਼ ਤਰਾਰ ਆਗੂ ਚੰਦਰੇਸ਼ਵਰ ਸਿੰਘ ਮੋਹੀ ਸਾਬਕਾ ਚੇਅਰਮੈਨ ਪੰਜਾਬ ਰਾਜ ਐਸ.ਸੀ. ਕਮਿਸ਼ਨ ਵਲੋਂ ਨਾਭਾ ਹਲਕੇ ਦੇ ਗੇੜਿਆਂ ਨਾਲ ਸਿਆਸਤ ਤੇਜ਼ੀ ਨਾਲ ਭਖਦੀ ਨਜ਼ਰ ਆ ਰਹੀ ਹੈ | ਚੰਦਰੇਸ਼ਵਰ ਸਿੰਘ ਮੋਹੀ ਜਿੱਥੇ ਸ਼ਹਿਰ ਵਿਚ ਰੁੱਸੇ ਕਾਂਗਰਸੀ ਵਰਕਰਾਂ ਨੂੰ ਮਨਾਉਣ ਲਈ ਘਰ ਘਰ ਪਹੁੰਚ ਰਹੇ ਹਨ ਉਥੇ ਹਲਕੇ ਦੇ ਪਿੰਡਾਂ ਵਿਚ ਵੀ ਨੌਜਵਾਨ ਆਗੂ ਮੋਹੀ ਨੂੰ ਪਿੰਡਾਂ ਦੇ ਲੋਕਾਂ ਖਾਸਕਰ ਨੌਜਵਾਨ ਵਰਗ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਉਹ ਕੋਈ ਵੀ ਦਿਨ ਅਜਿਹਾ ਨਹੀਂ ਜਾਣ ਦਿੰਦੇ ਜਦੋਂ ਉਹ ਹਲਕੇ ਦੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਨਾ ਜਾਣ | ਚੰਦਰੇਸ਼ਵਰ ਸਿੰਘ ਮੋਹੀ ਦੇ ਇਕੱਠ ਇਹ ਇਸ਼ਾਰਾ ਜਰੂਰ ਕਰ ਰਹੇ ਹਨ ਕਿ ਕਾਂਗਰਸ ਹਾਈ ਕਮਾਂਡ ਵਲੋਂ ਜੋ ਨੌਜਵਾਨ ਚਿਹਰਿਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਉਤਾਰਨ ਲਈ ਆਖਿਆ ਜਾ ਰਿਹਾ ਸੀ ਕੀ ਉਹ ਚੰਦਰੇਸ਼ਵਰ ਸਿੰਘ ਮੋਹੀ ਜਿਹੇ ਅਨੇਕਾਂ ਚਿਹਰਿਆਂ ਨੂੰ ਵਿਧਾਨ ਸਭਾ ਚੋਣਾਂ 'ਚ ਉਤਾਰ ਕੇ ਅਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾ ਕੇ ਪਾਰਟੀ ਹਾਈ ਕਮਾਂਡ ਦਾ ਨੌਜਵਾਨ ਵਰਗ ਨਾਲ ਕੀਤਾ ਗਿਆ ਵਾਅਦਾ ਸੱਚ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਜਿਵੇਂ ਹੀ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਵਿਧਾਨ ਸਭਾ ਹਲਕਾ ਨਾਭਾ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਨੌਜਵਾਨ ਆਗੂਆਂ ਵਲੋਂ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ | ਹੁਣ ਹਲਕੇ ਦੇ ਹਲਕੇ ਦੇ ਲੋਕ ਇਸ ਦੁਚਿੱਤੀ ਵਿਚ ਜਰੂਰ ਨਜ਼ਰ ਆ ਰਹੇ ਹਨ ਕਿ ਕਿਹੜੀ ਪਾਰਟੀ ਕਿਹੜੇ ਵਿਅਕਤੀ ਨੂੰ ਵਿਧਾਨ ਸਭਾ ਚੋਣਾਂ ਵਿਚ ਉਤਾਰੇਗੀ, ਇਹ ਪੱਤੇ ਤਾਂ ਵਿਧਾਨ ਸਭਾ ਚੋਣਾਂ ਦੇ ਨੇੜੇ ਜਾ ਕੇ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਖੋਲਣਗੀਆਂ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਗਈ ਲੜਕੀ ਨਾਲ ਵਿਆਹੇ ਲੜਕੇ ਦੀ ਮÏਤ <br/> ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਹਰ ਸੂਬੇ ਨਾਲ ਇਕਜੁੱਟ ਹੋ ਕੇ ਖੜ੍ਹੀ- ਡਾ. ਕਾਂਸਲ
Ad Position 24