02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਾਬਕਾ ਵਿਧਾਇਕ ਚੰਦੂਮਾਜਰਾ ਨੇ ਗਨੌਰ ਵਿਖੇ ਸਮਾਜਿਕ ਸਮਾਗਮ 'ਚ ਭਰੀ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 03-09-2025
ਸਨੌਰ, 2 ਸਤੰਬਰ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਿੰਡ ਗਨੌਰ ਵਿਖੇ ਇਕ ਸਮਾਜਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਲੋਕਾਂ ਦੇ ਰੂਬਰੂ ਹੋਏ | ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਸਮਾਗਮ ਤੋਂ ਬਾਅਦ ਉਨ੍ਹਾਂ ਨੇ ਭੰਡਾਰੇ 'ਤੇ ਵੀ ਹਾਜ਼ਰੀ ਭਰੀ ਅਤੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਮਸਲੇ ਸੁਣੇ | ਸਾਬਕਾ ਵਿਧਾਇਕ ਨੇ ਇਸ ਮੌਕੇ 'ਤੇ ਬੋਲਦਿਆਂ ਆਖਿਆ ਕਿ ਉਹ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਹਲਕੇ ਦੇ ਵਿਕਾਸ ਲਈ ਆਪਣੇ ਯਤਨ ਜਾਰੀ ਰੱਖਣਗੇ | ਇਸ ਮੌਕੇ ਨਿਰਮੈਲ ਸਿੰਘ ਗਨੌਰ, ਅਮਰਜੀਤ ਸਿੰਘ ਅਤੇ ਧਰਮਪਾਲ ਗਨੌਰ ਵਲੋਂ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਹਲਕੇ ਵਿਚ ਕੀਤੇ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਜੁੜੇ ਰਹਿਣ ਵਾਲੇ ਯਤਨਾਂ ਦਾ ਮਾਣ ਹੈ | ਉਨ੍ਹਾਂ ਦੇ ਨਾਲ ਇਸ ਮੌਕੇ 'ਤੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਰਮਨ ਬਲੱਮਗੜ੍ਹ, ਡਾਕਟਰ ਬਲਵਿੰਦਰ ਸਿੰਘ ਖੁੱਡਾ, ਸਰਪੰਚ ਭੁਪਿੰਦਰ ਸਿੰਘ ਤੇ ਹੋਰ ਵਰਕਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਿ੍ਸ਼ਨ ਕੁਮਾਰ ਇਕ ਇਮਾਨਦਾਰ ਅਫ਼ਸਰ ਹਨ ਜੋ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਖੜ੍ਹੇ ਹਨ- ਇੰਦਰਜੀਤ ਸੰਧੂ <br/> ਅਗਲੀ ਖ਼ਬਰ ਵਿਦੇਸ਼ ਗਈ ਲੜਕੀ ਨਾਲ ਵਿਆਹੇ ਲੜਕੇ ਦੀ ਮÏਤ <br/>
Ad Position 24