17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿੰਡ ਸਾਧੂ ਨਗਰ ਜੁਲਾਹਖੇੜੀ 'ਚ ਫਸਲਾਂ ਬਰਬਾਦ, ਘਰਾਂ 'ਚ ਵੜਿਆ ਪਾਣੀ

Ad Position 21
No active advertisement
ਪਿੰਡ ਸਾਧੂ ਨਗਰ ਜੁਲਾਹਖੇੜੀ ਦੇ ਅੰਗਰੇਜ਼ ਸਿੰਘ ਆਪਣੇ ਜ਼ਰੂਰੀ ਸਮਾਨ ਨੂੰ ਸੁਰੱਖਿਅਤ ਥਾਂ 'ਤੇ ਲਿਜਾਂਦੇ ਹੋਏ ਅਤੇ ਦੂਸਰੇ ਘਰ ਦਾ ਡੁਬ ਰਿਹਾ ਸਾਮਾਨ | ਅਜੀਤ ਤਸਵੀਰਾਂ <br/> 06-09-2025
ਦੇਵੀਗੜ੍ਹ, 5 ਸਤੰਬਰ (ਰਾਜਿੰਦਰ ਸਿੰਘ ਮੌਜੀ)-ਘੱਗਰ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਦੇਵੀਗੜ੍ਹ ਇਲਾਕੇ ਦੇ ਪਿੰਡ ਸਾਧੂ ਨਗਰ ਜੁਲਾਹਖੇੜੀ 'ਚ ਭਾਰੀ ਤਬਾਹੀ ਮਚਾਈ ਹੈ | ਭਾਰੀ ਮੀਂਹ ਅਤੇ ਘੱਗਰ ਦੇ ਪਾਣੀ ਕਾਰਨ ਪਿੰਡ ਦੇ ਕਈ ਡੇਰੇ ਪਾਣੀ 'ਚ ਘਿਰ ਗਏ ਹਨ ਅਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਗਈ | ਪਿੰਡ ਦੇ ਕੁਝ ਘਰਾਂ 'ਚ ਵੀ ਪਾਣੀ ਵੜ ਗਿਆ, ਜਿਸ ਕਾਰਨ ਲੋਕਾਂ ਨੂੰ ਆਪਣਾ ਸਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਮਜਬੂਰ ਹੋਣਾ ਪਿਆ | ਇਸ ਦੇ ਨਾਲ ਹੀ, ਪਿੰਡ ਜਾਣ ਵਾਲਾ ਮੁੱਖ ਰਸਤਾ ਵੀ ਪਾਣੀ 'ਚ ਡੁੱਬਣ ਕਾਰਨ ਬੰਦ ਹੋ ਗਿਆ, ਜਿਸ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ | ਪਿੰਡ ਸਾਧੂ ਨਗਰ ਜੁਲਾਹਖੇੜੀ ਦੇ ਅੰਗਰੇਜ਼ ਸਿੰਘ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਸਾਲ ਦੀ ਮਿਹਨਤ ਪਾਣੀ 'ਚ ਵਹਿ ਗਈ | ਝੋਨੇ ਦੀ ਫਸਲ, ਜੋ ਪੱਕਣ ਦੀ ਤਿਆਰੀ 'ਚ ਸੀ, ਹੁਣ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ | ਉਨ੍ਹਾਂ ਦੱਸਿਆ ਕਿ ਸਾਡੀ ਸਾਰੀ ਕਮਾਈ ਇਸ ਫਸਲ 'ਤੇ ਨਿਰਭਰ ਸੀ, ਪਰ ਹੁਣ ਸਭ ਕੁਝ ਬਰਬਾਦ ਹੋ ਗਿਆ | ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ | ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਤਿੰਨ ਚਾਰ ਡੇਰੇ ਪਾਣੀ 'ਚ ਘਿਰ ਗਏ ਹਨ | ਉਨ੍ਹਾਂ ਦੱਸਿਆ ਕਿ ਪਿੰਡ ਸਾਧੂ ਨਗਰ ਦੀ ਰਾਜ ਕੌਰ ਪਤਨੀ ਗੁਲਾਬ ਸਿੰਘ ਅਤੇ ਦਰਸ਼ਨ ਸਿੰਘ ਦੇ ਘਰਾਂ 'ਚ ਪਾਣੀ ਵੜ ਗਿਆ | ਜਿਨ੍ਹਾਂ ਨੂੰ ਆਪਣਾ ਜ਼ਰੂਰੀ ਸਮਾਨ ਉੱਚੀਆਂ ਥਾਵਾਂ 'ਤੇ ਸੁਰੱਖਿਅਤ ਕਰਨਾ ਪਿਆ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਦੋਸਤ ਜ਼ਖ਼ਮੀ ਅਗਲੀ ਖ਼ਬਰ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਟਾਂਗਰੀ ਅਤੇ ਘੱਗਰ ਦਾ ਕੀਤਾ ਦੌਰਾ
Ad Position 24