ਪਟਿਆਲਾ, 19 ਅਕਤੂਬਰ (ਅ.ਸ. ਆਹਲੂਵਾਲੀਆ)-ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਲੋਕਾਂ ਵਲੋਂ ਕਾਫੀ ਉਤਸ਼ਾਹ ਦਿਖਾਇਆ ਗਿਆ | ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਕਾਫੀ ਭੀੜ ਨਜ਼ਰ ਆਈ | ਇਸ ਤੋਂ ਪਹਿਲਾਂ ਧਨ ਤੇਰਸ 'ਤੇ ਵੀ ਲੋਕਾਂ ਵਲੋਂ ਰਿਕਾਰਡ ਤੋੜ ਖ਼ਰੀਦਦਾਰੀ ਕੀਤੀ | ਇਸ ਵਿਚ ਸੋਨੇ ਚਾਂਦੀ ਤੋਂ ਇਲਾਵਾ ਨਵੇਂ ਭਾਂਡੇ ਵੀ ਖ਼ਰੀਦੇ ਗਏ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਜ਼ਾਰਾਂ ਵਿਚੋਂ ਪਟਾਕਾ ਵਿਕ੍ਰੇਤਾਵਾਂ ਨੂੰ ਧਮਾਕਾਖ਼ੇਜ਼ ਸਮਗਰੀ ਨਾ ਰੱਖਣ ਦਾ ਹੁਕਮ ਦਿੰਦਿਆਂ ਪੋਲੋ ਗਰਾਊਾਡ ਵਿਖੇ ਹਰ ਵਾਰ ਦੀ ਤਰ੍ਹਾਂ ਪਟਾਕੇ ਆਦਿ ਵੇਚਣ ਲਈ ਦੁਕਾਨਾਂ ਲਗਾਈਆਂ ਗਈਆਂ | ਜਿੱਥੇ ਅੱਜ ਮੇਅਰ ਕੁੰਦਨ ਗੋਗੀਆ ਵਲੋਂ ਵੀ ਉਚੇਚੇ ਤੌਰ 'ਤੇ ਦੌਰਾ ਕੀਤਾ ਗਿਆ | ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇੱਥੇ ਅੱਗ ਬੁਝਾਊ ਯੰਤਰ ਹਰ ਦੁਕਾਨਦਾਰ ਰੱਖੇ ਅਤੇ ਇੱਥੇ ਆਉਣ ਵਾਲੇ ਨਾਗਰਿਕਾਂ ਦੇ ਵਹੀਕਲ ਵੀ ਵਿਊਾਤਬਧ ਤਰੀਕੇ ਨਾਲ ਲਗਾਏ ਜਾਣ | ਬਾਜ਼ਾਰਾਂ ਵਿਚ ਵੀ ਲੋਕ ਦੀਵਾਲੀ ਵਾਲੇ ਦਿਨ ਘਰਾਂ ਨੂੰ ਸਜਾਉਣ ਲਈ ਮੋਮਬਤੀਆਂ, ਦੀਵੇ ਆਦਿ ਖ਼ਰੀਦ ਦੇ ਦਿਖਾਈ ਦਿੱਤੇ |