30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪੰਜਾਬੀ 'ਵਰਸਿਟੀ ਦੇ ਵਿਖੇ 62ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 01-11-2025
ਪਟਿਆਲਾ, 31 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਵਿਖੇ ਕਰਵਾਈ 62ਵੀਂ ਸਾਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ ਹੋ ਗਈ ਹੈ¢ਆਖ਼ਰੀ ਦਿਨ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਤਕਸੀਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਬਤÏਰ ਮੁੱਖ ਮਹਿਮਾਨ ਸਿਰਕਤ ਕੀਤੀ¢ ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਅਤੇ ਵਿੱਤ ਅਫਸਰ ਡਾ. ਪਰਮੋਦ ਅਗਰਵਾਲ ਐਥਲੈਟਿਕ ਮੀਟ ਦੇ ਸਮਾਪਨ ਸਮਾਰੋਹ ਵਿੱਚ ਬਤÏਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ¢ ਮੁੱਖ ਮਹਿਮਾਨ ਡਾ. ਜਸਵਿੰਦਰ ਸਿੰਘ ਬਰਾੜ ਨੇ ਤਿੰਨ ਦਿਨਾਂ ਦÏਰਾਨ ਸੰਬੰਧਿਤ ਈਵੈਂਟ ਵਿਚ ਭਾਗ ਲੈਣ ਵਾਲ਼ੇ ਅਤੇ ਮੈਡਲ ਜਿੱਤਣ ਵਾਲ਼ੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਕਾਮਯਾਬੀ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ¢ਇਸ ਦੇ ਨਾਲ ਹੀ ਐਥਲੈਟਿਕ ਮੀਟ ਵਿਚ ਸ਼ਾਮਲ ਹੋਏ ਸਮੂਹ ਸੰਬੰਧਿਤ ਕਾਲਜਾਂ ਦੇ ਪਿ੍ੰਸੀਪਲ, ਪ੍ਰੋਫੈਸਰ ਅਤੇ ਲੈਕਚਰਾਰ, ਟੀਮਾਂ/ਖਿਡਾਰੀਆਂ ਨਾਲ ਆਏ ਇੰਚਾਰਜ/ਕੋਚ ਨੂੰ ਵੀ ਉਚੇਚੇ ਤÏਰ 'ਤੇ ਮੁਬਾਰਕਬਾਦ ਦਿੱਤੀ¢ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕÏਰ ਰੰਧਾਵਾ ਨੇ ਦੱਸਿਆ ਕਿ ਅਥਲੈਟਿਕਸ ਮੀਟ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਨੇ ਲੜਕਿਆਂ ਦੇ ਇਵੈਂਟਸ ਵਿੱਚ ਓਵਰਆਲ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਲੜਕੀਆਂ ਦੇ ਸਾਰੇ ਈਵੈਂਟਸ ਵਿਚ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਨੇ ਬਾਜ਼ੀ ਮਾਰੀ¢

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਵਿਜੀਲੈਂਸ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਲੋਕਾਂ ਦੇ ਕਰੋੜਾਂ ਰੁਪਏ ਦੀ ਦੇਣਦਾਰੀ ਤੋਂ ਪ੍ਰੇਸ਼ਾਨ ਹੋ ਪਿਓ-ਪੁੱਤ ਹੋਏ ਅਚਾਨਕ ਗ਼ਾਇਬ <br/>
Ad Position 24