30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਲੋਕਾਂ ਦੇ ਕਰੋੜਾਂ ਰੁਪਏ ਦੀ ਦੇਣਦਾਰੀ ਤੋਂ ਪ੍ਰੇਸ਼ਾਨ ਹੋ ਪਿਓ-ਪੁੱਤ ਹੋਏ ਅਚਾਨਕ ਗ਼ਾਇਬ <br/>

Ad Position 21
No active advertisement
ਅਜੀਤ ਡੈਸਕ 01-11-2025
ਅਰਨੋਂ, 31 ਅਕਤੂਬਰ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਵਿਚ ਲੋਕਾਂ ਵਿਚ ਕਾਫ਼ੀ ਰਸ-ਰਸੂਖ਼ ਰਖਣ ਵਾਲੇ ਕਾਰੋਬਾਰੀ ਪਿਓ-ਪੁੱਤ ਅਚਾਨਕ ਹੀ ਪਿੰਡ ਵਿਚੋਂ ਗ਼ਾਇਬ ਹੋ ਜਾਣ ਕਾਰਨ ਇਲਾਕੇ ਦੇ ਲੋਕਾਂ ਵਿਚ ਹੜਕੰਪ ਮੱਚ ਗਿਆ ਜਿਸ ਨਾਲ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਵੱਡੀ ਪੱਧਰ 'ਤੇ ਲੈਣ ਦੇਣ ਚਲਦਾ ਸੀ ਹੁਣ ਉਹ ਲੋਕ ਇਧਰ ਉਧਰ ਮਾਰੇ ਮਾਰੇ ਫਿਰ ਰਹੇ ਹਨ | ਇਸ ਸੰਬੰਧ ਵਿਚ ਭੇਦਭਰੀ ਹਾਲਾਤ ਵਿਚ ਗ਼ਾਇਬ ਹੋਏ ਸਤਪਾਲ ਰਾਮ (ਪਾਲੀ) ਅਤੇ ਉਸ ਦਾ ਪੁੱਤਰ ਮਨੋਜ ਕੁਮਾਰ (ਮੌਜੀ) ਦੇ ਭਰਾ ਕਿਸ਼ੋਰ ਕੁਮਾਰ ਅਤੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਮਨੋਜ ਕੁਮਾਰ ਕੋਈ ਤਿੰਨ ਦਿਨ ਪਹਿਲਾਂ ਸਤਪਾਲ ਰਾਮ ਦੀ ਦਵਾਈ ਲੈਣ ਲਈ ਆਪਣੀ ਮਾਤਾ ਸਮੇਤ ਪਟਿਆਲੇ ਆਪਣੀ ਗਡੀ ਵਿਚ ਕਿਸੇ ਨਿੱਜੀ ਹਸਪਤਾਲ ਵਿਚ ਗਏ ਸੀ ਜਿੱਥੋਂ ਮਨੋਜ ਕੁਮਾਰ ਆਪਣੀ ਮਾਤਾ ਨੂੰ ਹਸਪਤਾਲ ਵਿਚ ਬਿਠਾ ਕੇ ਆਪਣੀ ਗੱਡੀ ਉੱਥੇ ਹੀ ਛੱਡ ਕੇ ਆਪਣੇ ਪਿਓ ਨਾਲ ਉਥੋਂ ਕਿਤੇ ਗ਼ਾਇਬ ਹੋ ਗਏ ਅਤੇ ਮਨੋਜ ਕੁਮਾਰ ਨੇ ਆਪਣਾ ਫੋਨ ਬੰਦ ਕਰ ਲਿਆ | ਜ਼ਿਕਰਯੋਗ ਹੈ ਕੇ ਸਤਪਾਲ ਰਾਮ ਆਪਣਾ ਫੋਨ ਪਹਿਲਾਂ ਤੋਂ ਹੀ ਆਪਣੇ ਘਰੇ ਛੱਡ ਗਿਆ ਸੀ | ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਸਤਪਾਲ ਰਾਮ ਦੀ ਪਤਨੀ ਵਲੋਂ ਫੋਨ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਮਨੋਜ ਕੁਮਾਰ ਦਾ ਫੋਨ ਬੰਦ ਆ ਰਿਹਾ ਸੀ ਤਾਂ ਉਸ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਬਾਅਦ ਵਿਚ ਪਤਾ ਚਲਣ 'ਤੇ ਪਰਿਵਾਰਕ ਮੈਂਬਰ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਦੋਨਾਂ ਦੀ ਭਾਲ ਸ਼ੁਰੂ ਕੀਤੀ ਅਤੇ ਸਥਾਨਕ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪਰਿਵਾਰ ਅਤੇ ਪੁਲਿਸ ਦੀ ਮੁੱਢਲੀ ਪੜਤਾਲ ਵਿਚ ਕੋਈ ਇਕ ਕਾਗ਼ਜ਼ ਗਡੀ ਵਿਚੋਂ ਮਿਲਿਆ ਹੈ ਜਿਸ ਵਿਚ ਮਨੋਜ ਕੁਮਾਰ ਨੇ ਲਿਖਿਆ ਹੈ ਕੇ ਅਸੀਂ ਹੁਣ ਤੱਕ ਪੂਰੀ ਇਮਾਨਦਾਰੀ ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਨਾਲ ਲੈਣ-ਦੇਣ ਕੀਤਾ ਪਰ ਹੁਣ ਮੇਰੇ ਤੋਂ ਆਪਣੇ ਕਾਰੋਬਾਰ ਵਿਚ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਣ ਕਾਰਨ ਹੁਣ ਲੋਕਾਂ ਦੀਆਂ ਦੇਣਦਾਰੀਆਂ ਕਾਰਨ ਨਮੋਸ਼ੀ ਨਹੀਂ ਝੱਲੀ ਜਾ ਰਹੀ ਸੋ ਹੁਣ ਮੈਂ ਅਤੇ ਮੇਰਾ ਪਿਓ ਅਸੀਂ ਬਹੁਤ ਦੂਰ ਜਾ ਰਹੇ ਹਾਂ ਅਸੀਂ ਲੋਕਾਂ ਤੋਂ ਮਾਫ਼ੀ ਮੰਗਦੇ ਹਾਂ | ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਹ ਕਾਗ਼ਜ਼ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਵਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ | ਜਿੱਥੋਂ ਤੱਕ ਗੱਲ ਲੈਣ ਦੇਣ ਦੀ ਕੀਤੀ ਜਾਵੇ ਤਾਂ ਇਲਾਕੇ ਦੇ ਲੋਕ ਹਾਲੇ ਤੱਕ ਪੂਰੀ ਤਰ੍ਹਾਂ ਖੁੱਲ੍ਹ ਕੇ ਅਗੇ ਆਉਣ ਤੋਂ ਕਤਰਾ ਰਹੇ ਹਨ ਪਰ ਅੰਦਰ ਖਾਤੇ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਕਰੋੜਾਂ ਰੁਪਏ ਇਨ੍ਹਾਂ ਪਿਓ -ਪੁੱਤ ਵਲੋਂ ਦੇਣੇ ਦੀ ਗਲ ਕਹੀ ਜਾ ਰਹੀ ਹੈ ਅਤੇ ਹੁਣ ਤੱਕ ਉਨ੍ਹਾਂ ਦੋਨੋਂ ਪਿਓ ਪੁੱਤ ਦਾ ਕੋਈ ਸੁਰਾਗ ਹੱਥ ਨਹੀਂ ਆਇਆ |


Ad Position 22
No active advertisement
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਵਿਖੇ 62ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਬੱਸ ਤੇ ਟਰੱਕ ਦੀ ਸਿੱਧੀ ਹੋਈ ਟੱਕਰ, ਕੰਡਕਟਰ ਦੀ ਮੌਤ <br/>
Ad Position 24