ਸਮਾਣਾ, 2 ਨਵੰਬਰ (ਸਾਹਿਬ ਸਿੰਘ)-ਆਵਾਜਾਈ ਪੁਲਿਸ ਸਮਾਣਾ ਨੇ ਹਰਿੰਦਰ ਸਿੰਘ ਮਾਨ ਕਪਤਾਨ ਪੁਲਿਸ ਟਰੈਫ਼ਿਕ ਪਟਿਆਲਾ ਅਤੇ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਸਮਾਣਾ ਦੇ ਨਿਰਦੇਸ਼ਾਂ ਅਨੁਸਾਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡਾ ਹੱਲਾ ਬੋਲਿਆ ਹੈ | ਆਵਾਜਾਈ ਪੁਲਿਸ ਸਮਾਣਾ ਦੇ ਮੁਖੀ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਆਪਣੇ ਸਟਾਫ਼ ਨਾਲ ਮਿਲ ਕੇ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ | ਇਕ ਦਿਨ ਵਿਚ ਕਰੀਬ 50 ਚਾਲਾਨ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਵੱਖ-ਵੱਖ ਉਲੰਘਣਾਵਾਂ ਸ਼ਾਮਲ ਸਨ | ਇਸ ਮੁਹਿੰਮ ਵਿਚ ਸਹਾਇਕ ਥਾਣੇਦਾਰ ਸੁਸਵਿੰਦਰ ਸਿੰਘ ਅਤੇ ਹਵਾਲਦਾਰ ਜਸਪਾਲ ਸਿੰਘ ਸ਼ਾਮਲ ਸਨ | ਝਿਰਮਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੜਕ ਹਾਦਸੇ ਘਟਾਉਣ ਲਈ ਚਲਾਈ ਗਈ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਮੋਟਰਸਾਈਕਲ ਵਗ਼ੈਰਾ ਨਾ ਦਿੱਤੇ ਜਾ ਅਤੇ ਆਵਾਜਾਈ 'ਤੇ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ |