08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਾਜਿੰਦਰਾ ਜਿੰਮਖਾਨਾ ਕਲੱਬ ਵਿਖੇ ਈ.ਜੀ.ਐਮ. ਵਲੋਂ ਸਮੁੱਚੇ ਮਤੇ ਪੂਰੇ ਬਹੁਮਤ ਨਾਲ ਪਾਸ

Ad Position 21
No active advertisement
ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਮਨਦੀਪ ਸਿੰਘ ਖਰੌੜ)-ਮਾਣਯੋਗ ਹਾਈਕੋਰਟ ਅਤੇ ਜ਼ਿਲ੍ਹਾ ਕੋਰਟ ਵਲੋਂ ਰਾਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ ਵਿਖੇ ਈ.ਜੀ.ਐਮ. ਕਰਵਾਉਣ ਦਾ ਰਾਹ ਪੱਧਰਾ ਕਰਨ ਤੋਂ ਬਾਅਦ ਅੱਜ ਕਲੱਬ ਵਿਖੇ ਹੋਈ ਐਕਸਟਰਾ ਆਰਡਨੇਰੀ ਜਨਰਲ ਮੀਟਿੰਗ 'ਚ ਮੈਨੇਜਮੈਂਟ ਵਲੋਂ ਲਿਆਂਦੇ ਗਏ ਸਮੁੱਚੇ ਮਤਿਆਂ ਨੂੰ ਵੋਟਿੰਗ ਰਾਹੀ ਪੂਰੇ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ | ਪੂਰੇ ਬਹੁਮਤ ਨਾਲ ਮੈਂਬਰਾਂ ਨੇ ਮੈਨੇਜਮੈਂਟ ਵਲੋਂ ਲਿਆਂਦੇ ਗਏ ਮਤਿਆਂ ਨੂੰ ਹਰੀ ਝੰਡੀ ਦਿਤੀ, ਜਿਸ ਨਾਲ ਇਕ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਕਿ ਕਲੱਬ ਦੇ ਮੈਂਬਰ ਕੂੜ ਪ੍ਰਚਾਰ ਕਰਨ ਵਾਲੇ ਕੁਝ ਮੈਂਬਰਾਂ ਦੀ ਗੰਦਲ਼ੀਂ ਰਾਜਨੀਤੀ ਨੂੰ ਨਕਾਰ ਦਿੱਤਾ | ਪਿਛਲੇ ਦੋ ਮਹੀਨਿਆਂ ਤੋਂ ਆਰ.ਜੀ.ਐਮ.ਸੀ. ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਸੰਚਿਤ ਬਾਂਸਲ, ਰਾਹੁਲ ਮਹਿਤਾ, ਜਤਿਨ ਗੋਇਲ, ਪ੍ਰਦੀਪ ਸਿੰਗਲਾ, ਵਿਕਰਮ ਸਿੰਘ, ਡਾ. ਅੰਸ਼ੁਮਨ ਖਰਬੰਦਾ, ਹਰਪ੍ਰੀਤ ਸੰਧੂ, ਡਾ. ਮਨਮੋਹਣ ਸਿੰਘ ਅਤੇ ਸਮੁੱਚੇ ਡਾਇਰੈਕਟਰਾਂ ਦੀ ਟੀਮ ਪੂਰੇ ਬਹੁਮਤ ਨਾਲ ਕਲੱਬ ਵਿਚ ਪਰਿਵਾਰਕ ਮਾਹੌਲ ਪੂਰੀ ਤਰ੍ਹਾਂ ਬਣਾਈ ਰੱਖਣ ਲਈ ਮਿਹਨਤ ਕਰ ਰਹੀ ਹੈ ਪਰ ਕੁਝ ਕੁ ਮੈਂਬਰ ਕੂੜ ਪ੍ਰਚਾਰ ਕਰਨ 'ਤੇ ਲਗੇ ਹੋਏ ਸਨ | ਆਖਿਰ ਕੱਲ੍ਹ ਮਾਣਯੋਗ ਹਾਈਕੋਰਟ ਤੇ ਜ਼ਿਲ੍ਹਾ ਕੋਰਟਾਂ ਨੇ ਇਨ੍ਹਾਂ ਵਿਰੋਧੀ ਧਿਰਾਂ ਨੂੰ ਜ਼ਬਰਦਸਤ ਝਟਕਾ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਈ.ਜੀ.ਐਮ. ਵਿਚ ਵੀ ਇਹ ਮੈਂਬਰ ਬਹੁਤੀਆਂ ਟਪੂਸੀਆਂ ਨਹੀਂ ਮਾਰ ਸਕੇ | ਸਟੇਜ ਸਕੱਤਰ ਦੀ ਭੂਮਿਕਾ ਈ.ਜੀ.ਐਮ. ਵਿਚ ਵਿਸ਼ੇਸ਼ ਤੋਰ 'ਤੇ ਪੂਰੇ ਬਹੁਮਤ ਨਾਲ ਪਾਸ ਕਰਕੇ ਖ਼ਜ਼ਾਨਚੀ ਸੰਚਿਤ ਬਾਂਸਲ ਨੂੰ ਦਿੱਤੀ ਗਈ ਸੀ ਪਰ ਮੈਨੇਜਮੈਂਟ ਨੂੰ ਕਲੱਬ ਦੇ ਸੀਨੀਅਰ ਮੈਂਬਰ ਡਾ. ਸੁਧੀਰ ਨੇ ਬੇਨਤੀ ਕੀਤੀ ਕਿ ਉਹ ਇਕ ਪਰਿਵਾਰਕ ਮਾਹੌਲ ਬਣਾਉਣ ਲਈ ਡਾ. ਸੁੱਖੀ ਬੋਪਾਰਾਏ ਨੂੰ ਵੀ ਸਟੇਜ ਉੱਪਰ ਸੰਚਿਤ ਬਾਂਸਲ ਨਾਲ ਸਹਿਯੋਗੀ ਖੜ੍ਹਾ ਕੀਤਾ ਜਾਵੇ, ਜਿਸ ਦੇ ਚੱਲਦਿਆਂ ਮੈਨੇਜਮੈਂਟ ਦੇ ਪ੍ਰਧਾਨ ਦੀਪਕ ਕੰਪਾਨੀ ਨੇ ਡਾ. ਸੁਧੀਰ ਦੀ ਗੱਲ ਨੂੰ ਮੰਨਦਿਆਂ ਆਖਿਆ ਕਿ ਅਸੀ ਤਾਂ ਹਮੇਸ਼ਾ ਹੀ ਪਰਿਵਾਰਕ ਮਾਹੌਲ ਚਾਹੁੰਦੇ ਹਾਂ ਤੇ ਬਹੁਤ ਸਾਰੇ ਮੌਕੇ ਵੀ ਲਗਾਤਾਰ ਦਿੱਤੇ ਹਨ ਪਰ ਹੁਣ ਫਿਰ ਤੁਹਾਡੀ ਗੱਲ ਨੂੰ ਮੰਨਦੇ ਹੋਏ ਡਾ. ਸੁਖੀ ਨੂੰ ਵੀ ਸਟੇਜ ਉਪਰ ਲਿਆਂਦਾ ਗਿਆ | ਈ.ਜੀ.ਐਮ. 'ਚ ਵਿਸ਼ੇਸ਼ ਤੌਰ 'ਤੇ ਉੱਘੇ ਹਾਰਟ ਸਰਜਨ ਤੇ ਸਮਾਜ ਸੇਵਕ ਡਾ. ਮਨਮੋਹਣ ਸਿੰਘ, ਕਲੱਬ ਦੇ ਸੀਨੀਅਰ ਮੈਂਬਰ ਤੇ ਸਾਬਕਾ ਸਕੱਤਰ ਹਰਪ੍ਰੀਤ ਸੰਧੂ ਅਤੇ ਹੋਰ ਕਈ ਸੀਨੀਅਰ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਤੇ ਕੋਰਮ ਲਈ ਸਿਰਫ 250 ਮੈਂਬਰਾਂ ਦੀ ਲੋੜ ਸੀ ਪਰ ਈ.ਜੀ.ਐਮ. ਵਿਚ 600 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਖ਼ਜ਼ਾਨਚੀ ਸੰਚਿਤ ਬਾਂਸਲ ਨੇ ਮੌਜੂਦਾ ਏਜੰਡੇ ਕੇ ਸੁਣਾਇਆ ਅਤੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੂਰੀ ਨੇ ਬਾਖ਼ੂਬੀ ਮੰਚ ਦਾ ਸੰਚਾਲਨ ਕਰਦੇ ਹੋਏ ਕਲੱਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਿਆ | ਇਸ ਮੌਕੇ ਮੌਜੂਦਾ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਮਾਨਯੋਗ ਹਾਈਕੋਰਟ ਅਤੇ ਜ਼ਿਲ੍ਹਾ ਕੋਰਟ ਦੇ ਹੁਕਮਾਂ ਅਨੁਸਾਰ ਅਤੇ ਕਲੱਬ ਮੈਂਬਰਾਂ ਦੇ ਪਿਛਲੇ ਸਮੇਂ ਤੋਂ ਕੀਤੇ ਜਾ ਰਹੇ ਹੰਗਾਮੇ ਦੇ ਬਾਵਜੂਦ ਮੌਜੂਦਾ ਮੈਨੇਜਮੈਂਟ ਅੱਜ ਈ.ਜੀ.ਐਮ ਕਰਾਉਣ 'ਚ ਸਫਲ ਹੋਈ ਅਤੇ ਅੱਜ ਮੀਟਿੰਗ 'ਚ ਰੱਖੇ ਗਏ ਸਾਰੇ ਹੀ ਮਤੇ ਮੈਂਬਰਾਂ ਦੀਆਂ ਵੱਧ ਵੋਟਾਂ ਨਾਲ ਪਾਸ ਕਰ ਦਿੱਤੇ ਗਏ | ਮੈਨੇਜਮੈਂਟ ਵਲੋਂ ਪਿਛਲੇ ਇਕ ਸਾਲ ਤੋਂ ਕਲੱਬ ਦੇ ਆਡੀਟਰ ਨੂੰ ਬਦਲਣ ਸੰਬੰਧੀ ਚੱਲ ਰਹੀ, ਜਦੋਂ ਜਹਿਦ ਨੂੰ ਖ਼ਤਮ ਕਰਦੇ ਹੋਏ ਵਿੱਤੀ ਸਾਲ 2024-25 ਲਈ ਕਲੱਬ ਦੇ ਆਡਿਟ ਨੂੰ ਕਰਨ ਲਈ ਨਵੇਂ ਆਡੀਟਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ | ਨਵੇਂ ਮੈਂਬਰਾਂ ਦੀ ਵਧਦੀ ਹੋਈ ਸੰਖਿਆ ਨੂੰ ਦੇਖਦੇ ਹੋਏ ਪੁਰਾਣੇ ਮੈਂਬਰਾਂ ਨੂੰ ਸਵੈ ਇੱਛਾ ਨਾਲ ਆਪਣੀ ਮੈਂਬਰਸ਼ਿਪ ਛੱਡਣਾ ਅਤੇ ਧੰਨਵਾਦ ਦਾ ਚਿੰਨ੍ਹ ਪ੍ਰਾਪਤ ਕਰਨਾ | ਕਲੱਬ ਦੇ ਜਿੰਮ ਲਈ ਨਵੇਂ ਉਪਕਰਨ ਖ਼ਰੀਦਣਾ | ਨਵੇਂ ਮੈਂਬਰਾਂ ਲਈ ਕਲੱਬ ਦੀ ਮੈਂਬਰਸ਼ਿਪ ਫ਼ੀਸ ਨੂੰ ਵਧਾਉਣਾ | ਕਲੱਬ ਦੇ ਕੰਮ ਕਾਜ 'ਚ ਨਿਰਪੱਖਤਾ ਲਿਆਉਣ ਲਈ ਤਿੰਨ ਮੁੱਖ ਅਹੁਦੇਦਾਰਾਂ ਵਿਚੋਂ ਦੋ ਦੇ ਦਸਤਖ਼ਤ ਜ਼ਰੂਰੀ ਹੋਣਾ | ਕਲੱਬ ਦੇ ਕੰਮ ਕਾਜ ਨਿਰਪੱਖਤਾ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਾਰੇ ਕਲੱਬ (ਰਿਕਾਰਡ, ਸੰਚਾਰ, ਮਿੰਟ) ਆਦਿ ਦੀ ਰੂਪ ਰੇਖਾ ਨੂੰ ਸਮੇਂ ਸਿਰ ਡਾਇਰੈਕਟਰਾਂ ਤੱਕ ਪਹੁੰਚਾਉਣਾ ਆਦਿ ਪ੍ਰਮੁੱਖ ਅਜੰਡੇ ਸ਼ਾਮਿਲ ਸਨ | ਜੋ ਕਿ ਸਮੂਹ ਕਲੱਬ ਮੈਂਬਰਾਂ ਦੀ ਮੌਜੂਦਗੀ ਵਿਚ ਵੱਧ ਵੋਟਾਂ ਨਾਲ ਪਾਸ ਕਰ ਦਿੱਤੇ ਗਏ | ਇਸ ਮੌਕੇ ਪੰਜਾਬ ਦੇ ਉੱਘੇ ਹਾਰਟ ਸਰਜਨ ਤੇ ਸਮਾਜ ਸੇਵਕ ਡਾ. ਮਨਮੋਹਣ ਸਿੰਘ ਜਿਨਾ ਨੂੰ ਹਾਰਟ ਦਾ ਮਾਹਿਰ ਵੀ ਕਿਹਾ ਜਾਂਦਾ ਨੇ ਸਮੁੱਚੇ ਕਲੱਬ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਉ ਅਸੀਂ ਸਾਰੇ ਇਕਠੇ ਹੋ ਕੇ ਕਲੱਬ ਦੀ ਬਿਹਤਰੀ ਲਈ ਕੰਮ ਕਰੀਏ | ਉਨ੍ਹਾਂ ਆਖਿਆ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਛੱਡ ਕੇ ਸਾਰਿਆਂ ਨੂੰ ਕਲੱਬ ਲਈ ਇਕਸੁਰਤਾ ਦੀ ਗੱਲ ਕਰਨੀ ਚਾਹੀਦੀ ਹੈ | ਇਸ ਮੌਕੇ ਰਾਹੁਲ ਮਹਿਤਾ ਜਤਿਨ ਗੋਇਲ, ਬਿਕਰਮਜੀਤ ਸਿੰਘ ਡਾ. ਅੰਨਸ਼ੁਮਨ ਖਰਬੰਦਾ ਪ੍ਰਦੀਪ ਸਿੰਗਲਾ ਡਾ. ਸੁਖਦੀਪ ਸਿੰਘ ਬੋਪਾਰਾਏ, ਵਿਨੋਦ ਸ਼ਰਮਾ, ਡਾ. ਨਿਧੀ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਧੀਨ ਨਾਭਾ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼...
Ad Position 24