ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੱੁਪ ਬਹੁਮਤ ਨਾਲ ਆਰ.ਜੇ.ਐਮ.ਸੀ. 'ਤੇ ਕਾਬਜ਼ <br/>
ਅਜੀਤ ਡੈਸਕ
22-12-2025
ਹਰਪ੍ਰੀਤ ਸੰਧੂ ਚੌਥੀ ਵਾਰ ਬਣੇ ਜਿੰਮਖਾਨਾ ਕਲੱਬ ਦੇ ਸਕੱਤਰ
ਚੋਣ ਲੜ ਰਹੇ ਹਰਪ੍ਰੀਤ ਸੰਧੂ ਨੇ ਆਪਣੇ ਵਿਰੋਧੀ ਐਡਵੋਕੇਟ ਸੁਮੇਸ਼ ਜੈਨ ਨੂੰ 77 ਵੋਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਕਲੱਬ ਦੇ ਸਕੱਤਰ ਬਣੇ | ਇਸ ਮੌਕੇ ਜਿੱਤਣ ਤੋਂ ਬਾਅਦ ਢੋਲ ਵਜਾ ਕੇ ਤੇ ਹਾਰ ਪਾ ਕੇ ਹਰਪ੍ਰੀਤ ਸੰਧੂ ਤੇ ਉਨ੍ਹਾਂ ਦੀ ਟੀਮ ਦੇ ਹੋਰ ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜਿੱਤ ਤੋਂ ਬਾਅਦ ਹਰਪ੍ਰੀਤ ਸੰਧੂ ਨੇ ਕਲੱਬ ਦੇ ਸਾਰੇ ਹੀ ਮੈਂਬਰਾਂ ਆਪਣੇ ਟੀਮ ਮੈਂਬਰਾਂ ਸਮੇਤ ਹੋਰ ਸਹਿਯੋਗ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜਿਤ ਮੇਰੀ ਨਹੀਂ ਤੁਹਾਡੀ ਸਾਰਿਆਂ ਦੀ ਹੈ | ਤੁਹਾਡੇ ਇਸ ਪਿਆਰ ਤੇ ਸਹਿਯੋਗ ਲਈ ਮੈਂ ਤੁਹਾਡਾ ਸਦਾ ਹੀ ਰਿਣੀ ਰਹਾਂਗਾ |