ਨਾਭਾ, 21 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਲੰਮੇਂ ਸਮੇ ਤੋਂ ਪੋਸਟ ਆਫਿਸ਼ ਅਤੇ ਐਲ.ਆਈ.ਸੀ. ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਵਿਜੈ ਗਰਗ ਅਤੇ ਮਾਤਾ ਮੁਸਕਾਨ ਪਲੇਅਵੇ ਸਕੂਲ ਦੀ ਮਾਲਿਕ ਰੀਮਾ ਗਰਗ ਦੀ 23 ਸਾਲਾ ਬੇਟੀ ਮੁਸਕਾਨ ਗਰਗ ਨੇ ਆਲ ਇੰਡੀਆ ਵਿਚੋਂ ਕਲੈਡ ਦੇ ਪੇਪਰਾਂ 'ਚੋਂ 5ਵਾਂ ਰੈਂਕ ਹਾਸਿਲ ਕਰਕੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਰਿਆਸਤੀ ਨਗਰੀ ਨਾਭਾ ਦਾ ਵੀ ਨਾਮ ਚਮਕਾਇਆ ਹੈ¢ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੀਂ ਬਣੀ ਜੱਜ ਮੁਸਕਾਨ ਗਰਗ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਦਾ ਮੈਨੂੰ ਇਸ ਮੁਕਾਮ 'ਤੇ ਪੁਚਾਉਣ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿਉਂ ਕਿ ਉਨ੍ਹਾਂ ਨੇ ਮੇਰੀ ਕੋਈ ਵੀ ਗੱਲ ਨਹੀਂ ਮੋੜੀ¢ ਉਨ੍ਹਾਂ ਕਿਹਾ ਕਿ ਮੈਨੂੰ ਸ਼ੋਂਕ ਸੀ ਕਿ ਜੱਜ ਬਣ ਕੇ ਲੋਕਾਂ ਦੀ ਸੇਵਾ ਕਰਾਂ, ਅੱਜ ਉਹ ਮੇਰਾ ਸ਼ੌਕ ਤੇ ਸੁਫ਼ਨਾ ਪੂਰਾ ਹੋਇਆ ਹੈ ¢ ਮੁਸਕਾਨ ਗਰਗ ਨੇ ਕਿਹਾ ਕਿ ਮੈਂ ਭਗਵਾਨ ਦਾ, ਆਪਣੇ ਮਾਂ-ਬਾਪ ਦਾ ਅਤੇ ਆਪਣੇ ਭੈਣ ਭਰਾ ਦੇ ਨਾਲ ਨਾਲ ਦੋਸਤਾਂ ਦਾ ਧੰਨਵਾਦ ਕਰਦੀ ਹਾਂ¢ ਇਸ ਮÏਕੇ ਹਰਸ਼ ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਅਤੇ ਚੇਅਰਮੈਨ ਜਿਪਸੀ ਬਾਂਸਲ ਨੇ ਮੁਸਕਾਨ ਗਰਗ ਦਾ ਜੱਜ ਬਣਨ ਤੇ ਸਨਮਾਨ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਕਿਹਾ ਕਿ ਕਰੀਬ 5000 ਬੱਚਿਆਂ ਨੇ ਪੇਪਰ ਦਿੱਤਾ ਸੀ ਜਿੰਨਾ ਚੋਂ ਮੁਸਕਾਨ ਗਰਗ ਨੇ 5ਵਾਂ ਸਥਾਨ ਹਾਸਿਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ ਹੈ¢ ਉਨ੍ਹਾਂ ਕਿਹਾ ਕਿ ਸਾਡੇ ਅੱਗਰਵਾਲ ਸਮਾਜ ਲਈ ਵੀ ਮਾਨ ਦੀ ਗੱਲ ਹੈ ਕਿ ਮੁਸਕਾਨ ਗਰਗ ਦੇ ਪਿਤਾ ਵਿਜੈ ਗਰਗ ਸਾਡੀ ਸੋਸਾਇਟੀ ਦੇ ਸਕੱਤਰ ਹਨ¢ ਪਿਤਾ ਵਿਜੈ ਗਰਗ ਨੇ ਦੱਸਿਆ ਕਿ ਮੈਨੂੰ ਇਸ ਕੁੜੀ ਨੇ ਕਦੇ ਵੀ ਤੰਗ ਨਹੀਂ ਕੀਤਾ ਕਿਸੇ ਚੀਜ ਦੀ ਕੋਈ ਮੰਗ ਵੀ ਨਹੀਂ ਕੀਤੀ, ਇਹ ਮੇਰੀ ਬਹੁਤ ਲਾਇਕ ਧੀ ਹੈ¢