ਨਾਭਾ, 22 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਾਈਸ ਮਿਲਰਜ ਐਸੋਸੀਏਸ਼ਨ ਨਾਭਾ ਦੀ ਇਕੱਤਰਤਾ ਅਸ਼ੋਕ ਬਾਂਸਲ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਇਕੱਤਰ ਸੈਲਰ ਮਾਲਕਾਂ ਵਲੋਂ ਪ੍ਰਮੋਦ ਗੁਪਤਾ ਚੰਨੋ ਵਾਲਿਆਂ ਨੂੰ ਰਾਈਸ ਮਿਲਰਜ ਐਸੋਸੀਏਸ਼ਨ ਨਾਭਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਸੁਰਿੰਦਰ ਬਾਂਸਲ ਸਿੰਦੀ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ | ਉਪਰੰਤ ਗੱਲਬਾਤ ਕਰਦਿਆਂ ਨਵ-ਨਿਯੁਕਤ ਪ੍ਰਧਾਨ ਪ੍ਰਮੋਦ ਗੁਪਤਾ ਚੰਨੋ ਵਾਲਿਆਂ ਨੇ ਦੱਸਿਆ ਕਿ ਅੱਜ ਹੋਈ ਚੋਣ 'ਚ ਭਗਵਾਨ ਦਾਸ ਤੇ ਡਿੰਪਲ ਸਮਾਣਾ ਪੈਟਰਨ, ਮੁਨੀਸ਼ ਬੱਤਾ ਚੇਅਰਮੈਨ, ਦਕਸ ਸਿੰਗਲਾ ਸੈਕਟਰੀ, ਸੰਦੀਪ ਗੋਇਲ ਵਾਈਸ ਪ੍ਰਧਾਨ, ਰੋਹਿਤ ਜਿੰਦਲ ਡੀਪੂ ਇੰਚਾਰਜ ਅਤੇ ਗੌਰਵ ਗੋਇਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਪ੍ਰਧਾਨ ਪ੍ਰਮੋਦ ਗੁਪਤਾ ਨੇ ਕਿਹਾ ਕਿ ਉਹ ਸੈਲਰ ਟਰੇਡ ਨੂੰ ਆ ਰਹੀਆਂ ਮੁਸ਼ਕਲਾਂ ਦਾ ਭਾਈਚਾਰੇ ਨੂੰ ਨਾਲ ਲੈ ਕੇ ਹੱਲ ਕਰਨ ਲਈ ਯਤਨ ਕਰਨਗੇ ਜਿਸ ਕਰਕੇ ਉਹ ਸਮੁੱਚੇ ਸੈਲਰ ਮਾਲਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਕਾਰਜ 'ਚ ਉਨ੍ਹਾਂ ਦਾ ਪੂਰਾ ਸਾਥ ਦੇਣ ਤਾਂ ਜੋ ਆਪਣੇ ਸੈਲਰ ਟਰੇਡ ਵੱਧ ਫੁਲ ਸਕੇ | ਇਸ ਮੌਕੇ ਚਿਰਾਗ਼ ਜਿੰਦਲ, ਪਵਨ ਕੁਮਾਰ, ਸੁਸ਼ੀਲ ਜਿੰਦਲ, ਬਾਬੂ ਬਿ੍ਜ ਲਾਲ, ਮੁਨੀਸ਼ ਗੋਇਲ, ਸੁਮਿਤ ਸਿੰਗਲਾ, ਅਮਨ ਗੋਇਲ, ਸੰਜੇ ਮੱਗੋ, ਹਰਦੇਵ ਸਿੰਘ, ਬਿਹਾਰੀ ਲਾਲ, ਹਰੀਸ਼ ਕੁਮਾਰ, ਕਿ੍ਸ਼ਨ ਕੁਮਾਰ ਪੱਪਾ ਆਦਿ ਵੱਡੀ ਗਿਣਤੀ 'ਚ ਸੈਲਰ ਮਾਲਕ ਮੌਜੂਦ ਸਨ |