15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰਿਆਂ ਦੀ ਭੂਮਿਕਾ ਅਹਿਮ- ਡਾ. ਜਗਦੀਪ ਸਿੰਘ

Ad Position 21
No active advertisement
ਅਜੀਤ ਡੈਸਕ 27-12-2025
ਪਟਿਆਲਾ, 26 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਪੱਖੋਂ ਅਦਾਰਿਆਂ ਨੂੰ ਸੁਚੇਤ ਯਤਨ ਕਰਦੇ ਰਹਿਣਾ ਚਾਹੀਦਾ ਹੈ | ਸੰਗੀਤ ਦੀ ਇਸ ਸ਼ੈਲੀ ਨੂੰ ਸੁਰੱਖਿਅਤ ਰੱਖਣ ਲਈ ਅਦਾਰਿਆਂ ਦੀ ਭੂਮਿਕਾ ਅਹਿਮ ਸਾਬਿਤ ਹੋ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂਨੀਵਰਸਿਟੀ ਵਿਖੇ ਹੋਏ ਸ਼ਾਸਤਰੀ ਸੰਗੀਤ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ | ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਲੋਂ ਗਿਆਨੀ ਮਹਿੰਦਰ ਸਿੰਘ ਸਿੱਬਲ ਫਾਊਾਡੇਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਸੰਮੇਲਨ ਵਿਚ ਧਾਰਾਵਾੜ ਤੋਂ ਪਧਾਰੇ ਕਿਰਾਨਾ ਘਰਾਣੇ ਦੇ ਪ੍ਰਮੁੱਖ ਸ਼ਾਸਤਰੀ ਗਾਇਕ ਪੰਡਤ ਕੈਵੱਲਯ ਕੁਮਾਰ ਗੌਰਵ ਨੇ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ | ਪੰਡਤ ਕੈਵੱਲਯ ਕੁਮਾਰ ਗੌਰਵ ਨੇ ਰਾਗ 'ਮਧੂਵੰਤੀ' ਦੇ ਗਾਇਨ ਨਾਲ ਆਪਣੇ ਗਾਇਨ ਦੀ ਸ਼ੁਰੂਆਤ ਕੀਤੀ | ਉਨ੍ਹਾਂ ਵਲੋਂ ਵਿਲੰਭਤ ਇਕ ਤਾਲ ਵਿਚ 'ਸਾਵਨ ਕੀ ਰਿਤੂ ਆਈ' ਬੰਦਿਸ਼ ਨਾਲ਼ ਖ਼ੂਬ ਰੰਗ ਬੰਨਿ੍ਹਆ ਗਿਆ | ਉਨ੍ਹਾਂ ਦੀ ਗਾਇਕੀ ਵਿਚ ਰਾਗ, ਤਾਲ ਤੇ ਭਾਵ ਦਾ ਸੁਮੇਲ ਬਾਖ਼ੂਬੀ ਨਜ਼ਰ ਆਇਆ | ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਮੁਖੀ ਡਾ. ਜਯੋਤੀ ਸ਼ਰਮਾ ਵਲੋਂ ਦਿੱਤੇ ਸਵਾਗਤੀ ਭਾਸ਼ਣ ਨਾਲ਼ ਹੋਈ | ਸਮਾਗਮ ਦੀ ਪਹਿਲੀ ਪੇਸ਼ਕਾਰੀ ਵਿਚ ਸੰਗੀਤ ਗਾਇਨ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਰਾਗ 'ਅਹੀਰ ਭੈਰਵ' ਵਿਚ ਗਾਇਨ ਕਰ ਕੇ ਦਿੱਤੀ | ਸੰਗਤਕਾਰ ਵਜੋਂ ਨਰਿੰਦਰਪਾਲ ਸਿੰਘ (ਤਬਲਾ ਵਾਦਕ) ਤੇ ਜਨਾਬ ਅਲੀ ਅਕਬਰ (ਹਰਮੋਨੀਅਮ ਵਾਦਕ) ਨੇ ਸੇਵਾ ਨਿਭਾਈ | ਅੰਤ ਵਿਚ ਪ੍ਰੋ. ਨਿਵੇਦਿਤਾ ਉੱਪਲ ਵੱਲੋਂ ਧੰਨਵਾਦੀ ਭਾਸ਼ਣ ਦਿੰਦਿਆਂ ਕਿਹਾ ਕਿ ਸੰਗੀਤ ਵਿਭਾਗ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਵਚਨਬੱਧ ਹੈ | ਮੰਚ ਸੰਚਾਲਨ ਦਾ ਕਾਰਜ ਡਾ. ਅਲੰਕਾਰ ਸਿੰਘ ਅਤੇ ਡਾ. ਵਨੀਤਾ ਨੇ ਕੀਤਾ | ਇਸ ਮੌਕੇ ਪ੍ਰੋ. ਰਾਜਿੰਦਰ ਗਿੱਲ, ਡਾ. ਜਸਬੀਰ ਕੌਰ, ਪੰ. ਕਾਲੇ ਰਾਮ, ਦਵਿੰਦਰ ਸਿੰਘ ਸਿੱਬਲ, ਡਾ. ਪਰਮੀਤ ਕੌਰ, ਡਾ. ਮਨਮੋਹਨ ਸ਼ਰਮਾ, ਡਾ. ਜਗਮੋਹਨ ਸ਼ਰਮਾ, ਡਾ. ਹਰਮੋਹਨ ਸ਼ਰਮਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ | ਕਲਾਕਾਰਾਂ ਦੀ ਜਾਣ-ਪਛਾਣ ਡਾ. ਕਮਲਜੀਤ ਕੌਰ ਨੇ ਕਰਵਾਈ¢
Ad Position 22
No active advertisement
ਪਿਛਲੀ ਖ਼ਬਰ 'ਵੀਰ ਬਾਲ ਦਿਵਸ' ਨੂੰ ਸਮਰਪਿਤ ਛੋਟੇ ਬੱਚਿਆਂ ਵਲੋਂ ਪੈਦਲ ਮਾਰਚ ਅਗਲੀ ਖ਼ਬਰ ਨਗਰ ਕੌਂਸਲ 'ਚ ਹੋਈ ਮੀਟਿੰਗ ਨੂੰ ਲੈ ਕੇ ਅਗਲੀ ਸੁਣਵਾਈ 29 ਨੰੂ ਹੋਵੇਗੀ
Ad Position 24