15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

'ਵੀਰ ਬਾਲ ਦਿਵਸ' ਨੂੰ ਸਮਰਪਿਤ ਛੋਟੇ ਬੱਚਿਆਂ ਵਲੋਂ ਪੈਦਲ ਮਾਰਚ

Ad Position 21
No active advertisement
ਅਜੀਤ ਡੈਸਕ 27-12-2025
ਪਟਿਆਲਾ, 26 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਅੱਜ ਦੇਸ਼ ਅਤੇ ਵਿਦੇਸ਼ 'ਚ ਹਰ ਇਨਸਾਫ਼ ਪਸੰਦ ਸਿਜਦਾ ਕਰ ਰਹੇ ਹਨ | ਇਸੇ ਕੜੀ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 26 ਦਸੰਬਰ ਨੂੰ ਇਸ ਲਾਸਾਨੀ ਸ਼ਹਾਦਤ ਨੂੰ ਪੂਰੇ ਦੇਸ਼ 'ਚ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਸੀ | ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਅੱਜ ਵੀਰ ਬਾਲ ਦਿਵਸ ਨੂੰ ਸਮਰਪਿਤ ਛੋਟੇ-ਛੋਟੇ ਬੱਚਿਆਂ ਵਲੋਂ ਪੂਰੇ ਖ਼ਾਲਸਾਈ ਪਹਿਰਾਵੇ ਵਿਚ ਪੈਦਲ ਮਾਰਚ ਕੀਤਾ ਗਿਆ | ਇਹ ਪੈਦਲ ਮਾਰਚ ਭਾਵੇਂ ਛੋਟਾ ਸੀ, ਪਰ ਪੂਰੀ ਦੁਨੀਆਂ ਨੂੰ ਖ਼ਾਲਸੇ ਦੀ ਹਮੇਸ਼ਾ ਚੜ੍ਹਦੀਕਲਾ ਦਾ ਸੁਨੇਹਾ ਦੇਣ ਵਾਲਾ ਲਗਿਆ | ਇਸ ਮੌਕੇ ਸ਼ਿਰਕਤ ਕਰਨ ਵਾਲੇ ਬੱਚਿਆਂ ਨੂੰ ਉਨ੍ਹਾਂ ਸਨਮਾਨ ਚਿੰਨ੍ਹ ਵੀ ਦਿੱਤੇ | ਉਨ੍ਹਾਂ ਕਿਹਾ ਕਿ ਚਾਰੇ ਸਾਹਿਬਜ਼ਾਦਿਆਂ ਅਤੇ ਪਾਤਿਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾ ਹੋਈ ਹੁੰਦੀ ਤਾਂ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਪਹਿਰਾਵਾ ਅਤੇ ਚਿਹਰਾ ਮੋਹਰਾ ਅੱਜ ਹੋਰ ਹੁੰਦਾ | ਉਨ੍ਹਾਂ ਇਨ੍ਹਾਂ ਸ਼ਹਾਦਤਾਂ ਨੂੰ ਪੂਰੇ ਧਰਮ ਪਰਿਵਰਤਨ ਦੇ ਖ਼ਿਲਾਫ਼ ਕਈ ਸੌ ਸਾਲ ਪਹਿਲਾਂ ਵਿੱਢ ਲੜਾਈ ਦਸਿਆ | ਇਸ ਮੌਕੇ ਛੋਟੇ ਛੋਟੇ ਬੱਚਿਆਂ ਦਾ ਪਹਿਰਾਵਾ ਤੇ ਆਕਾਸ਼ ਗੁੰਜਾਊਾ ਨਾਅਰੇ ਨੇ ਵੀ ਸਭ ਦਾ ਧਿਆਨ ਖਿੱਚੀ ਰੱਖਿਆ | ਇਸ ਮਾਰਚ 'ਚ ਪਟਿਆਲਾ ਦੀਆਂ ਕਈ ਧਾਰਮਿਕ ਸੰਸਥਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਸ਼ਹਿਰ ਦੇ ਵੱਖ-ਵੱਖ ਲੰਗਰਾਂ 'ਚ ਕੀਤੀ ਸੇਵਾ ਅਗਲੀ ਖ਼ਬਰ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰਿਆਂ ਦੀ ਭੂਮਿਕਾ ਅਹਿਮ- ਡਾ. ਜਗਦੀਪ ਸਿੰਘ
Ad Position 24