15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਨੌਰ ਵਿਖੇ ਝਗੜੇ ਦੌਰਾਨ ਹੋਈ ਕੁੱਟਮਾਰ ਕਾਰਨ ਜ਼ਖ਼ਮੀ ਔਰਤ ਦੀ ਮੌਤ

Ad Position 21
No active advertisement
ਅਜੀਤ ਡੈਸਕ 27-12-2025
ਸਨੌਰ, 26 ਦਸੰਬਰ (ਮੋਹਣ ਸਿੰਘ ਭੱਟੀ)-ਸਨੌਰ ਪੁਲਿਸ ਅਧੀਨ ਆਉਂਦੇ ਇਲਾਕੇ ਵਿਚ ਇਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕਾ ਸੁਰਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਸਨੌਰ ਦੇ ਘਰ ਅੱਗੇ ਮੁਲਜ਼ਮ ਗਗਨ ਪੁੱਤਰ ਮੁਲਖ ਰਾਜ ਆਪਣੀ ਰੇਹੜੀ ਖੜ੍ਹੀ ਕਰਦਾ ਸੀ | ਬੀਤੀ 21 ਦਸੰਬਰ ਦੀ ਰਾਤ ਕਰੀਬ 9:30 ਵਜੇ ਜਦੋਂ ਮੁਲਜ਼ਮ ਰੇਹੜੀ ਖੜ੍ਹੀ ਕਰਨ ਆਇਆ ਅਤੇ ਘਰ ਦਾ ਦਰਵਾਜ਼ਾ ਨਹੀਂ ਖੁੱਲਿ੍ਹਆ ਤਾਂ ਉਸ ਨੇ ਕੰਧ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਤੇ ਸੁਰਜੀਤ ਕੌਰ ਦੇ ਲੜਕੇ ਗੁਰਪ੍ਰੀਤ ਸਿੰਘ ਨਾਲ ਗਾਲੀ-ਗਲੋਚ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ | ਜਦੋਂ ਸੁਰਜੀਤ ਕੌਰ ਆਪਣੇ ਪੁੱਤਰ ਦਾ ਬਚਾਅ ਕਰਨ ਲਈ ਵਿਚਕਾਰ ਆਈ ਤਾਂ ਮੁਲਜ਼ਮ ਨੇ ਉਸ ਨੂੰ ਬੜੀ ਬੇਰਹਿਮੀ ਨਾਲ ਧੱਕਾ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ | ਲੋਕਾਂ ਦਾ ਇਕੱਠ ਹੁੰਦਾ ਵੇਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਉਪਰੰਤ ਪਰਿਵਾਰ ਵਲੋਂ ਜ਼ਖਮੀ ਹਾਲਤ ਵਿਚ ਸੁਰਜੀਤ ਕੌਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਚਾਰ ਦਿਨਾਂ ਤੱਕ ਮੌਤ ਤੇ ਜ਼ਿੰਦਗੀ ਦੀ ਲੜਾਈ ਲੜਦਿਆਂ ਆਖ਼ਰ 25 ਦਸੰਬਰ ਨੂੰ ਸੁਰਜੀਤ ਕੌਰ ਨੇ ਦਮ ਤੋੜ ਦਿੱਤਾ | ਸਨੌਰ ਪੁਲਿਸ ਨੇ ਪਹਿਲਾਂ ਦਰਜ ਐੱਫ.ਆਈ.ਆਰ. ਨੰਬਰ 131 ਵਿਚ ਵਾਧਾ ਕਰਦਿਆਂ ਹੁਣ ਮੁਲਜ਼ਮ ਗਗਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (ਕਤਲ) ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖ ਪ੍ਰਚਾਰਕ ਭਾਵੁਕਤਾ ਦੀ ਬਜਾਏ ਸੱਚ ਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨ- ਕਿ੍ਸ਼ਨ ਸਿੰਘ ਸਨੌਰ ਅਗਲੀ ਖ਼ਬਰ ਦਾਜ ਦੇ ਮਾਮਲੇ 'ਚ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
Ad Position 24