15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜ਼ੋਨ ਜਲਾਲਪੁਰ ਦੇ ਚੁਣੇ ਬਲਾਕ ਸੰਮਤੀ ਮੈਂਬਰ ਨੇ ਸਮਰਥਕਾਂ ਸਮੇਤ ਲਿਆ ਕੰਬੋਜ ਤੋਂ ਅਸ਼ੀਰਵਾਦ

Ad Position 21
No active advertisement
ਅਜੀਤ ਡੈਸਕ 31-12-2025
ਰਾਜਪੁਰਾ, 30 ਦਸੰਬਰ (ਜੀ.ਪੀ. ਸਿੰਘ)-ਲੰਘੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ 'ਚ ਜ਼ੋਨ ਜਲਾਲਪੁਰ ਤੋਂ ਜੇਤੂ ਰਹੇ ਬਲਾਕ ਸੰਮਤੀ ਮੈਂਬਰ ਜਸਬੀਰ ਕੌਰ ਤੇ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਨੇ ਉਨ੍ਹਾਂ ਜ਼ੋਨ ਦੇ ਪਿੰਡਾਂ ਦੇ ਸਮਰਥਕਾਂ ਨਾਲ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੋਂ ਜਿੱਤ ਉਪਰੰਤ ਅਸ਼ੀਰਵਾਦ ਲੈਣ ਪਹੁੰਚੇ | ਇਸ ਦੌਰਾਨ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਸਾਰਿਆਂ ਦਾ ਸਿਰੋਪਾਉ ਪਾ ਕੇ ਸਵਾਗਤ ਕੀਤਾ | ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਦੇ ਵਰਕਰਾਂ ਦੀ ਜਿੱਤ ਹੈ ਤੇ ਮੌਜੂਦਾ ਆਮ ਆਦਮੀ ਸਰਕਾਰ ਵਲੋਂ ਹਲਕੇ 'ਚ ਬਿਲਕੁਲ ਵੀ ਵਿਕਾਸ ਕਰਵਾਉਣ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਰਾਜਪੁਰਾ ਹਲਕੇ ਦੀ ਮੌਜੂਦਾ ਵਿਧਾਇਕਾ ਨੇ ਕਾਂਗਰਸ ਸਰਕਾਰ ਦੇ ਚੱਲ ਰਹੇ ਪ੍ਰੋਜੈਕਟਾਂ 'ਤੇ ਆਪਣੇ ਨਾਂਅ ਦੇ ਪੱਥਰ ਲਗਵਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਗੁਰਪ੍ਰੀਤ ਸਿੰਘ ਜੰਡੋਲੀ, ਸੁਰਿੰਦਰ ਸਿੰਘ ਰੌਮੀ, ਮਲਕੀਤ ਸਿੰਘ ਉੱਪਲਹੇੜੀ, ਜਗਵਿੰਦਰ ਕੁਮਾਰ ਜੱਗਾ, ਸਰਪੰਚ ਭੁਪਿੰਦਰ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਰਾਮ ਨਗਰ ਖ਼ੁਰਦ, ਮਨਜੀਤ ਸਿੰਘ ਸਾਬਕਾ ਸਰਪੰਚ ਕਾਲੋਮਾਜਰਾ, ਅਸ਼ੋਕ ਕੁਮਾਰ ਕਾਲੋਮਾਜਰਾ, ਕਰਮ ਸਿੰਘ, ਰਵਿੰਦਰ ਸਿੰਘ ਰਾਮ ਨਗਰ ਤੋਂ ਇਲਾਵਾ ਹੋਰ ਜ਼ੋਨ ਦੇ ਵੱਡੀ ਗਿਣਤੀ 'ਚ ਕਾਂਗਰਸੀ ਸਮਰਥਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਦਮਿਕ ਗਤੀਵਿਧੀਆਂ ਦੀ ਅਗਾਊਾ ਵਿਉਂਤਬੰਦੀ ਕਰਨ ਹਿਤ ਕਲੰਡਰ ਦੀ ਭੂਮਿਕਾ ਹੁੰਦੀ ਹੈ ਅਹਿਮ- ਡਾ. ਜਗਦੀਪ ਸਿੰਘ <br/> ਅਗਲੀ ਖ਼ਬਰ ਪਟਿਆਲਾ ਜੇਲ੍ਹ 2025 'ਚ ਵੀ ਨਹੀਂ ਬਣੀ ਸੁਧਾਰ ਘਰ
Ad Position 24