ਪਟਿਆਲਾ ਜੇਲ੍ਹ 2025 'ਚ ਵੀ ਨਹੀਂ ਬਣੀ ਸੁਧਾਰ ਘਰ
ਅਜੀਤ ਡੈਸਕ
31-12-2025
• ਬਾਹਰੋਂ ਸੁੱਟੇ ਜਾਂਦੇ ਨੇ ਜੇਲ੍ਹ 'ਚ ਪੈਕਟ- ਜੇਲ੍ਹ ਅੰਦਰ ਬਾਹਰੋਂ ਟੇਪ ਨਾਲ ਲਪੇਟ ਕੇ ਸੁੱਟੇ ਪੈਕਟ ਅਕਸਰ ਜੇਲ੍ਹ ਪ੍ਰਸ਼ਾਸਨ ਵਲੋਂ ਬਰਾਮਦ ਕੀਤੇ ਜਾਂਦੇ ਹਨ | ਇਨ੍ਹਾਂ ਪੈਕਟਾਂ 'ਚੋ ਜ਼ਿਆਦਾਤਰ ਜਰਦੇ ਦੀਆਂ ਪੁੜੀਆਂ, ਮੋਬਾਈਲ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ ਹੁੰਦੇ ਹਨ | ਸੁੱਟੇ ਹੋਏ ਪੈਕਟਾਂ ਦਾ ਸਮਾਨ ਬੈਰਕਾਂ ਵਿਚ ਬੰਦ ਬੰਦੀਆਂ ਕੋਲ ਕਿਵੇਂ ਪਹੁੰਚਦਾ ਹੈ ਇਹ ਭੇਦ ਵੀ ਹਾਲੇ ਬਰਕਰਾਰ ਹੈ | ਦੂਜੇ ਪਾਸੇ ਜੇਲ੍ਹ ਅੰਦਰੋਂ ਬਰਾਮਦ ਹੋਏ ਪੈਕਟਾਂ ਸੰਬੰਧੀ ਇਕਾ-ਦੁੱਕਾ ਕੇਸਾਂ ਨੂੰ ਛੱਡ ਕੇ ਪੁਲਿਸ ਵਲੋਂ ਹਾਲੇ ਤੱਕ ਇਸ ਸੰਬੰਧੀ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ ਹੈ | ਇਸ ਸੰਬੰਧੀ ਥਾਣਾ ਤਿ੍ਪੜੀ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਪੈਕਟ ਸੁੱਟਣ ਸੰਬੰਧੀ ਜ਼ਿਆਦਾਤਰ ਕੇਸ ਟਰੇਸ ਕਰ ਲਏ ਗਏ ਹਨ | ਪੁਲਿਸ ਦੀ ਮੁਸਤੈਦੀ ਕਾਰਨ ਜੇਲ੍ਹ 'ਚ ਪੈਕਟ ਅਤੇ ਮੋਬਾਈਲ ਦੀ ਬਰਾਮਦਗੀ 'ਚ ਸਾਲ 2024 ਦੀ ਤੁਲਨਾ 'ਚ 50 ਫ਼ੀਸਦੀ ਕਮੀ ਆਈ ਹੈ |
• ਜੇਲ੍ਹ 'ਚ ਵਾਪਰੀਆਂ ਘਟਨਾਵਾਂ- ਸਤੰਬਰ 2025 'ਚ ਭਾਈ ਸੰਦੀਪ ਸਿੰਘ ਸਨੀ ਵਲੋਂ ਚਾਰ ਪੁਲਿਸ ਅਫ਼ਸਰਾਂ ਨਾਲ ਝਗੜਾ ਹੋ ਗਿਆ, ਬਾਅਦ 'ਚ ਇਲਾਜ ਦੌਰਾਨ ਝਗੜੇ 'ਚ ਜ਼ਖ਼ਮੀ ਇੰਸ. ਸੂਬਾ ਸਿੰਘ ਦੀ ਮੌਤ ਹੋ ਗਈ | ਜੇਲ੍ਹ 'ਚੋਂ ਭੇਜਿਆ ਕੈਦੀ ਅਮਰੀਕ ਸਿੰਘ ਰਾਜਿੰਦਰਾ ਹਸਪਤਾਲ ਵਿਚੋਂ ਫ਼ਰਾਰ ਹੋ ਗਿਆ ਸੀ | 2020 ਦੌਰਾਨ ਪਟਿਆਲਾ ਜੇਲ੍ਹ ਅੰਦਰੋਂ ਇਕ ਕੈਦੀ ਨੇ ਵੀਡੀਓ ਵਾਇਰਲ ਕੀਤੀ ਸੀ ਕਿ ਕਿਸ ਤਰ੍ਹਾਂ ਜੇਲ੍ਹ ਅੰਦਰ ਉਸ ਦੀ ਕੁੱਟਮਾਰ ਕਰਕੇ ਉਸ ਦੇ ਘਰਵਾਲਿਆਂ ਤੋਂ ਪੈਸੈ ਮੰਗੇ ਸੀ, ਅਗਸਤ 2020 ਨੂੰ ਜੇਲ੍ਹ ਅੰਦਰ ਬੰਦ ਬੰਦੀਆਂ ਇਕ ਸਹਾਇਕ ਸੁਪਰਡੈਂਟ ਅਤੇ ਜੇਲ੍ਹ ਵਾਰਡਰ ਸਮੇਤ ਪੁਲਿਸ ਮੁਲਜ਼ਮਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ | ਫਰਵਰੀ 2020 'ਚ ਇਕ ਵਿਅਕਤੀ ਨੇ ਜੇਲ੍ਹ ਸੁਪਰਡੈਂਟ ਦੇ ਗੰਨਮੈਨ ਨੂੰ 50 ਰੁਪਏ ਦੇਣ ਸੰਬੰਧੀ ਡੀ.ਜੀ.ਪੀ. ਜੇਲ੍ਹਾਂ ਨੂੰ ਪੱਤਰ ਵੀ ਲਿਖਿਆ ਸੀ | ਅਪੈ੍ਰਲ 2019 'ਚ ਫਿਰੌਤੀ ਲੈਣ ਦੇ ਦੋਸ਼ਾਂ ਤਹਿਤ ਜੇਲ੍ਹ ਮੰਤਰੀ ਵਲੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸਮੇਤ ਚਾਰ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ |